ਜਖ਼ਮੀ ਹਾਲਤ ’ਚ ਕਰਵਾਇਆ ਹਸਪਤਾਲ ਦਾਖਲ
ਜੰਡਿਆਲਾ ਗੁਰੂ, 21 ਜੁਲਾਈ :- ਜ਼ਿਲਾ ਅੰਮ੍ਰਿਤਸਰ ਵਿਚ ਗ੍ਰੀਨ ਕਾਲੋਨੀ ਜੰਡਿਆਲਾ ਗੁਰੂ ਦੇ ਬਾਹਰ ਸਵੇਰੇ ਸਾਬਕਾ ਕੌਂਸਲਰ ਅਵਤਾਰ ਸਿੰਘ ਕਾਲਾ ਦੇ ਛੋਟੇ ਭਰਾ ਐਡਵੋਕੇਟ ਲਖਵਿੰਦਰ ਸਿੰਘ ’ਤੇ ਤਿੰਨ ਮੋਟਰਸਾਈਕਲ ਸਵਾਰ ਨੇ ਤਾਬੜਤੋੜ ਗੋਲੀਆਂ ਚਲਾਈਆਂ।
ਜਾਣਕਾਰੀ ਅਨੁਸਾਰ ਐਡਵੋਕੇਟ ਲਖਵਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਕਾਰ ’ਤੇ ਅੰਮ੍ਰਿਤਸਰ ਕੋਰਟ ਜਾ ਰਹੇ ਸਨ। ਪਿੱਛੋਂ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਨੇ ਐਡਵੋਕੇਟ ਦੀ ਰੈਕੀ ਕਰਦੇ ਹੋਏ ਐਵਰਗ੍ਰੀਨ ਕਾਲੋਨੀ ਨੇੜੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਰਾਹਗੀਰ ਲੋਕਾਂ ਨੇ ਦੱਸਿਆ ਕਿ ਐਡਵੋਕੇਟ ਨੇ ਫਾਈਰਿੰਗ ਦੌਰਾਨ ਗੱਡੀ ਭਜਾ ਲਈ ਅਤੇ ਜਖ਼ਮੀ ਹੋਣ ਕਰ ਕੇ ਗੱਡੀ ਕਾਬੂ ਨਾ ਹੋ ਸਕੀ ਅਤੇ ਕਾਰ ਦੁਕਾਨ ਦੇ ਥੜੇ ਨਾਲ ਜਾ ਟਕਰਾਈ, ਜਿਸ ਕਰ ਕੇ ਇਕ ਮੋਟਰਸਾਈਕਲ ਅਤੇ ਸਾਈਕਲ ਵਾਲੇ ਦੇ ਵੀ ਸੱਟਾਂ ਲੱਗੀਆਂ ਹਨ।
ਲੋਕਾਂ ਦੀ ਮਦਦ ਨਾਲ ਵਕੀਲ ਨੂੰ ਅੰਮ੍ਰਿਤਸਰ ਨਿੱਜੀ ਹਸਪਤਾਲ ਦਾਖਲ ਕਰਵਾਇਆ ਿਗਆ। ਜਿਥੇ ਉਹ ਹੁਣ ਜੇਰੇ ਇਲਾਜ ਹੈ। ਇਸ ਬਾਰੇ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਮੁਲਜ਼ਮ ਬਹੁਤ ਜਲਦੀ ਫੜੇ ਜਾਣਗੇ।
Read More : ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ