ਸੰਗਰੂਰ, 2 ਅਕਤੂਬਰ : ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਚਲਾਈ ਜਾ ਰਹੀ ‘ਵੋਟ ਚੋਰ-ਗੱਦੀ ਛੋੜ’ ਅਭਿਆਨ ਤਹਿਤ ਹਸਤਾਖ਼ਰ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਹਲਕਾ ਸੰਗਰੂਰ ਦੇ ਸਮੂਹ ਕਾਂਗਰਸੀ ਆਗੂ ਅਤੇ ਵਰਕਰਾਂ ਵੱਲੋਂ ਹਸਤਾਖ਼ਰ ਕੀਤੇ ਗਏ। ਬਦੀ ਉੱਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਆਰੰਭ ਇਹ ਮੁਹਿੰਮ ਵੀ ਲੋਕਤੰਤਰ ਤੇ ਛਾਈ ਬਦੀ ਤੇ ਕਰਾਰੀ ਚੋਟ ਸਾਬਿਤ ਹੋਵੇਗੀ।
ਇਸ ਮੁਹਿੰਮ ਵਿੱਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਵੋਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਸੱਤਾਧਾਰੀ ਧਿਰ ਕਿਵੇਂ ਵੋਟਾਂ ਨੂੰ ਚੋਰੀ ਤੱਕ ਕਰ ਰਹੀ ਹੈ ਜਿਹੜੀ ਕਿ ਕਿਸੇ ਲੋਕਤਾਂਤਰੀਕ ਦੇਸ਼ ਲਈ ਬਹੁਤ ਹੀ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਹੈ।
‘ਵੋਟ ਚੋਰ, ਗੱਦੀ ਛੋੜ’ ਸਿਰਫ ਇਕ ਮੁਹਿੰਮ ਨਹੀਂ ਹੈ, ਇਹ ਸਾਡੇ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਜੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਸਾਡੇ ਲੋਕਤੰਤਰ ਨੂੰ ਉਨਾਂ ਲੋਕਾਂ ਤੋਂ ਵਾਪਸ ਕਰਵਾਉਣ ਦਾ ਇੱਕ ਸਪੱਸ਼ਟ ਸੱਦਾ ਹੈ, ਜੋ ਵੋਟਾਂ ਵਿੱਚ ਹੇਰਾ-ਫੇਰੀ ਕਰ ਕੇ ਸੱਤਾ ਹਥਿਆਉਂਦੇ ਆਏ ਹਨ। ਕੇਂਦਰ ਵਿੱਚ ਮੌਜੂਦਾ ਸਾਸ਼ਨ ਦੌਰਾਨ, ਈਵੀਐਮ ਵਿੱਚ ਹੇਰਾਫੇਰੀ ਅਤੇ ਲੋਕਤੰਤਰੀ ਪ੍ਰਕਿਰਿਆ ਤੇ ਸੰਸਥਾਗਤ ਕਬਜਾ ਸਾਡੇ ਲੋਕਤੰਤਰ ਦੀਆਂ ਨੀਂਹਾਂ ਲਈ ਖਤਰਾ ਪੈਦਾ ਕਰ ਰਿਹਾ ਹੈ।
ਅਜਿਹੀਆਂ ਪਹਿਲਕਦਮੀਆਂ ਲੋਕਾਂ ਨੂੰ ਲੋਕਤੰਤਰ ਲਈ ਖਤਰੇ ਤੋਂ ਜਾਣੂ ਕਰਵਾਉਣ ਲਈ ਬਹੁਤ ਜਰੂਰੀ ਹਨ। ਇਹ ਮੁਹਿੰਮ ਨੌਜਵਾਨਾਂ ਅਤੇ ਹਾਸ਼ੀਏ ਤੇ ਧੱਕੇ ਗਏ ਲੋਕਾਂ ਦੀਆਂ ਆਵਾਜ਼ਾਂ ਨੂੰ ਬੁਲੰਦ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਜਾਵੇ।
Read More : ਸਰਕਾਰ ਦੇ ਗਰੁੱਪ-ਡੀ ਮੁਲਾਜ਼ਮਾਂ ਲਈ ਵਿਆਜ ਮੁਕਤ ਤਿਉਹਾਰ ਐਡਵਾਂਸ ਦਾ ਐਲਾਨ