ਸਾਦਿਕ ਦੇ ਸਟੇਟ ਬੈਂਕ ਆਫ ਇੰਡੀਆ ਵਿਚ ਕਰੋੜਾਂ ਰੁਪਏ ਦੇ ਫਰਾਡ ਦੀ ਗੱਲ ਆਈ ਸਾਹਮਣੇ
ਫਰੀਦਕੋਟ, 22 ਜੁਲਾਈ :-ਜ਼ਿਲਾ ਫਰੀਦਕੋਟਵਿਚ ਪਿੰਡ ਸਾਦਿਕ ਦੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਵਿਚ ਕਰੋੜਾਂ ਰੁਪਏ ਦੇ ਫਰਾਡ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਨਾਜ਼ੁਕ ਮਾਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਡੀ. ਐੱਸ. ਪੀ ਤਰਲੋਚਨ ਸਿੰਘ ਸਾਦਿਕ ਬੈਂਕ ਪੁੱਜੇ ਤੇ ਗਾਹਕਾਂ ਨਾਲ ਗੱਲਬਾਤ ਕੀਤੀ। ਉਪਰੰਤ ਉਨ੍ਹਾਂ ਬੈਂਕ ਦੇ ਅਧਿਕਾਰੀਆਂ ਤੋਂ ਵੀ ਸਾਰੀ ਜਾਣਕਾਰੀ ਲਈ।
ਗੱਲਬਾਤ ਕਰਦਿਆਂ ਉਨ੍ਹਾਂ ਬੈਂਕ ਆਏ ਖਾਤਾਧਾਰਕਾਂ ਨੂੰ ਕਿਹਾ ਕਿ ਉਹ ਘਬਰਾਉਣ ਨਾ। ਬੈਂਕ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਸਾਰੀਆਂ ਐਂਟਰੀਆਂ ਦੀ ਜਾਂਚ ਕਰ ਰਹੇ ਹਨ ਤੇ ਜਲਦੀ ਹੀ ਸਬੰਧਤ ਲੋਕਾਂ ਨੂੰ ਉਨ੍ਹਾਂ ਦੀਆਂ ਰਕਮਾਂ ਮਿਲ ਜਾਣਗੀਆਂ। ਉਨ੍ਹਾਂ ਦੱਸਿਆ ਕਿ ਫਰਾਡ ਨਾਲ ਸਬੰਧਤ ਬੈਂਕ ਮੁਲਾਜ਼ਮ ਨੂੰ ਲੱਭਣ ਲਈ ਟੀਮਾਂ ਗਈਆਂ ਹੋਈਆਂ ਹਨ।
ਬੈਂਕ ਦੇ ਚੀਫ ਮੈਨੇਜਰ ਅਰੁਜ਼ ਕੁਮਾਰ ਨੇ ਮੰਨਿਆ ਕਿ ਹੁਣ ਤੱਕ ਸਾਡੇ ਕੋਲ 20 ਤੋਂ ਵੱਧ ਸ਼ਿਕਾਇਤਾਂ ਆਈਆਂ ਹਨ ਤੇ 4 ਕਰੋੜ ਰੁਪਏ ਤੋਂ ਵੱਧ ਦੇ ਫਰਾਡ ਦਾ ਮਾਮਲਾ ਸਾਹਮਣੇ ਆਇਆ ਹੈ। ਕੱਲ੍ਹ ਨੁੰ ਹੋਰ ਵੀ ਉੱਚ ਅਧਿਕਾਰੀ ਬੈਂਕ ਪੁੱਜ ਰਹੇ ਹਨ । ਗਾਹਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਅਸੀਂ ਸਾਰੀਆਂ ਸ਼ਿਕਾਇਤਾਂ ਦੀ ਜਲਦੀ ਜਾਂਚ ਕਰ ਕੇ ਜਲਦੀ ਹੀ ਲੋਕਾਂ ਦੇ ਬਣਦੇ ਰੁਪਏ ਵਾਪਸ ਦੇਣ ਦੀ ਕੋਸ਼ਿਸ਼ ਕਰਾਂਗੇ।
Read More : ਘਰ ਆ ਕੇ ਦੋਸਤ ਨੂੰ ਲਾਇਆ ਨਸ਼ੇ ਦਾ ਟੀਕਾ, ਤੜਫ-ਤੜਫ ਕੇ ਗਈ ਜਾਨ