ਸੁਰਿਆਕੁਮਾਰ ਯਾਦਵ ਕਪਤਾਨ ਅਤੇ ਸ਼ੁਭਮਨ ਗਿੱਲ ਬਣੇ ਉਪ-ਕਪਤਾਨ
ਮੁੰਬਈ, 19 ਅਗਸਤ : ਏਸ਼ੀਆ ਕੱਪ 2025 ਦੀ ਸ਼ੁਰੂਆਤ 9 ਸਤੰਬਰ ਨੂੰ ਯੂਏਈ (UAE) ਦੀ ਧਰਤੀ ‘ਤੇ ਹੋਣੀ ਹੈ, ਜਿਸ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ, ਜਦਕਿ ਸ਼ੁਭਮਨ ਗਿੱਲ ਨੂੰ ਟੀ-20 ਫਾਰਮੈਟ ਦੇ ਏਸ਼ੀਆ ਕੱਪ ਵਿਚ ਉਪ-ਕਪਤਾਨ ਬਣਾਇਆ ਗਿਆ ਹੈ।
ਮੁੱਖ ਚੋਣਕਾਰ ਅਜੀਤ ਅਗਰਕਰ ਨੇ ਬੀ. ਸੀ. ਸੀ. ਆਈ. (ਭਾਰਤ ਵਿੱਚ ਕ੍ਰਿਕਟ ਕੰਟਰੋਲ) ਦੇ ਸਕੱਤਰ ਦੇਵਜੀਤ ਸੈਕੀਆ ਨਾਲ ਮੁਲਾਕਾਤ ਕੀਤੀ ਅਤੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ।
ਇਸ ਪ੍ਰਕਾਰ ਹੈ ਟੀਮ ਸੂਰਿਆ ਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪਾਂਡਿਆ, ਸ਼ਿਵਲ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਹਰਸ਼ਿਤ ਰਾਣਾ।
ਜ਼ਿਕਰਯੋਗ ਹੈ ਕਿ ਇਸ ਏਸ਼ੀਆ ਕੱਪ ਟੀ-20 ਫਾਰਮੈਟ ‘ਚ 8 ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ। ਹਰ ਗਰੁੱਪ ‘ਚ ਚਾਰ ਟੀਮਾਂ ਹਨ, ਜਿਨ੍ਹਾਂ ਵਿੱਚੋਂ 2 ਸਿਖਰ ਦੀਆਂ ਟੀਮਾਂ ਸੁਪਰ ਚਾਰ ‘ਚ ਜਾਣਗੀਆਂ। ਫਿਰ ਸੁਪਰ-4 ਦੀਆਂ ਦੋ ਟਾਪ ਦੀਆਂ ਟੀਮਾਂ ਸੁਪਰ-4 ਟੀਮਾਂ ਫਾਈਨਲ ‘ਚ ਮੁਕਾਬਲਾ ਕਰਨਗੀਆਂ।
