ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਮਿਲੀ ਸੀ ਸੂਚਨਾ
ਸਾਂਬਾ, 11 ਜੂਨ -: ਜੰਮੂ-ਕਸ਼ਮੀਰ ਵਿਚ ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਂਬਾ ਜ਼ਿਲ੍ਹੇ ਦੇ ਧਾਰ ਰੋਡ ‘ਤੇ ਪਿੰਡ ਵਾਸੀਆਂ ਵੱਲੋਂ ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਸੂਚਨਾ ਦਿਤੀ, ਜਿਸ ਤੋ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਅਜੇ ਤੱਕ ਸ਼ੱਕੀ ਲੋਕਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ ਜਿਨ੍ਹਾਂ ਨੇ ਫ਼ੌਜ ਦੀ ਵਰਦੀ ਪਾਈ ਹੋਈ ਦੱਸੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੁਝ ਪਿੰਡ ਵਾਸੀਆਂ ਨੇ ਰਾਤ ਨੂੰ ਨੁਦ ਪਿੰਡ ਨੇੜੇ ਇੱਕ ਸਕੂਲ ਦੇ ਨੇੜੇ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਅਤੇ ਫ਼ੌਜ ਦੀਆਂ ਸਾਂਝੀਆਂ ਟੀਮਾਂ ਨੇ ਤੁਰੰਤ ਪੂਰੇ ਖੇਤਰ ਨੂੰ ਘੇਰ ਲਿਆ ਅਤੇ ਸਵੇਰੇ ਤੜਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
Read More : ਲਾੜਾ-ਲਾੜੀ ਸਮੇਤ 5 ਬਰਾਤੀਆਂ ਦੀ ਮੌਤ, 6 ਜ਼ਖਮੀ