ਨਵੀਂ ਦਿੱਲੀ, 9 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਸੰਸਦਾਂ ਨੂੰ ਰਿਕਾਰਡ 17 ਭਾਸ਼ਣ ਦਿੱਤੇ ਹਨ। ਅਪਣੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਮੋਦੀ ਨੇ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਨਾਮੀਬੀਆ ਦੀਆਂ ਸੰਸਦਾਂ ਨੂੰ ਸੰਬੋਧਨ ਕੀਤਾ।
ਜਾਣਕਾਰੀ ਅਨੁਸਾਰ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਡਾ. ਮਨਮੋਹਨ ਸਿੰਘ (7), ਇੰਦਰਾ ਗਾਂਧੀ (4), ਜਵਾਹਰ ਲਾਲ ਨਹਿਰੂ (3), ਰਾਜੀਵ ਗਾਂਧੀ (2) ਅਤੇ ਪੀ. ਵੀ. ਨਰਸਿਮਹਾ ਰਾਓ (1) ਨੇ ਮਿਲ ਕੇ ਕਈ ਦਹਾਕਿਆਂ ਵਿਚ ਅਜਿਹੇ 17 ਭਾਸ਼ਣ ਦਿੱਤੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਨੇ ਇਸ ਅੰਕੜੇ ਦੀ ਬਰਾਬਰੀ ਕੀਤੀ ਹੈ ਅਤੇ ਵਿਸ਼ਵ ਪੱਧਰ ਉਤੇ ਸਭ ਤੋਂ ਵੱਧ ਸਰਗਰਮ ਨੇਤਾਵਾਂ ਵਿਚੋਂ ਇਕ ਦੇ ਰੂਪ ’ਚ ਅਾਪਣੇ ਕੱਦ ਨੂੰ ਦਰਸਾਇਆ ਹੈ। ਉਨ੍ਹਾਂ ਨੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸੰਸਦਾਂ ਵਿਚ ਭਾਸ਼ਣ ਦਿੱਤਾ ਹੈ, ਜੋ ਅੱਜ ਭਾਰਤ ਦੇ ਵਿਆਪਕ ਵਿਸ਼ਵ ਸਤਿਕਾਰ ਅਤੇ ਪ੍ਰਸੰਗਿਕਤਾ ਨੂੰ ਦਰਸਾਉਂਦਾ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਗਲੋਬਲ ਸਾਊਥ ਦੇ ਕਈ ਦੇਸ਼ਾਂ ਦੇ ਸੁਤੰਤਰਤਾ ਸੰਗਰਾਮ ਦੌਰਾਨ ਉਨ੍ਹਾਂ ਦੇ ਨਾਲ ਖੜਾ ਰਿਹਾ। ਉਨ੍ਹਾਂ ਨੇ ਉਦੋਂ ਸਾਡੀ ਗੱਲ ਸੁਣੀ ਸੀ ਅਤੇ ਉਹ ਅੱਜ ਵੀ ਸਾਡੀ ਗੱਲ ਸੁਣਨਾ ਚਾਹੁੰਦੇ ਹਨ, ਖ਼ਾਸਕਰ ਸਾਡੀ ਲੋਕਤੰਤਰੀ ਅਤੇ ਵਿਕਾਸ ਯਾਤਰਾ ਉਤੇ।’’ ਉਨ੍ਹਾਂ ਨੇ ਅਮਰੀਕਾ, ਆਸਟਰੇਲੀਆ, ਬਰਤਾਨੀਆਂ, ਨੇਪਾਲ, ਮੰਗੋਲੀਆ, ਭੂਟਾਨ, ਸ਼੍ਰੀਲੰਕਾ, ਮਾਰੀਸ਼ਸ, ਮਾਲਦੀਵ, ਗੁਆਨਾ, ਫਿਜੀ ਅਤੇ ਯੂਗਾਂਡਾ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ ਹੈ।
Read More : ਬੈਂਕ ਕਰਮਚਾਰੀਆਂ ਨੇ ਕੇਂਦਰੀ ਟਰੇਡ ਯੂਨੀਅਨਾਂ ਨਾਲ ਮਿਲ ਕੇ ਕੱਢੀ ਸਕੂਟਰ ਰੈਲੀ