Punjabi University

ਪੀ. ਯੂ. ਕੈਂਪਸ ਦੇ 15 ਹੋਸਟਲਾਂ ’ਚ ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼ ਚੁੱਕੀ ਸਹੁੰ

ਵਿਕਸਤ ਭਾਰਤ 2047 ਯੁਵਾ ਕਨੈਕਟ ਪ੍ਰੋਗਰਾਮ ਲੜੀ ਤਹਿਤ ਕਰਵਾਈ ਗਈ ਗਤੀਵਿਧੀ

ਪਟਿਆਲਾ, 6 ਅਗਸਤ : ਪੰਜਾਬੀ ਯੂਨੀਵਰਸਿਟੀ ਕੈਂਪਸ ਦੇ 15 ਹੋਸਟਲਾਂ ’ਚ ਅੱਜ ਵਿਦਿਆਰਥੀਆਂ ਨੇ ਨਸ਼ਿਆਂ ਦੀ ਵਰਤੋਂ ਨਾ ਕਰਨ ਦਾ ਪ੍ਰਣ ਕਰਦਿਆਂ ਰਸਮੀ ਰੂਪ ’ਚ ਸਹੁੰ ਚੁੱਕੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ‘ਵਿਕਸਤ ਭਾਰਤ 2047’ ਯੁਵਾ ਕਨੈਕਟ ਪ੍ਰੋਗਰਾਮ ਲੜੀ ਤਹਿਤ ਇਹ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ, ਯੁਵਕ ਭਲਾਈ ਵਿਭਾਗ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਕੁੜੀਆਂ ਅਤੇ ਮੁੰਡਿਆਂ ਦੇ ਸਾਰੇ ਹੋਸਟਲਾਂ ’ਚ ਨਸ਼ਿਆਂ ਖਿਲਾਫ਼ ਇਹ ਸਹੁੰ-ਚੁੱਕਣ ਦੀ ਰਸਮ ਕਰਵਾਈ ਗਈ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ ਗਿਆ। ਕੈਂਪਸ ਦੇ 15 ਹੋਸਟਲਾਂ ਦੇ 1000 ਤੋ ਵੱਧ ਵਿਦਿਆਰਥੀਆਂ ਅਤੇ ਹੋਸਟਲ ਦੇ ਵਾਰਡਨਜ਼ ਨੇ ਇਸ ਗਤੀਵਿਧੀ ’ਚ ਭਾਗ ਲਿਆ।

ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਸਮਾਜਿਕ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਨੇ ਇਸ ਵਿਸ਼ੇ ਦੇ ਮਨੋਵਿਗਿਆਨਕ ਪੱਖਾਂ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ। ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਵੱਲੋਂ ਵਿਦਿਆਰਥੀਆਂ ਨੂੰ ਰਸਮੀ ਰੂਪ ’ਚ ਸਹੁੰ ਚੁਕਾਈ ਗਈ।

ਇਸ ਮੌਕੇ ਬੋਲਦਿਆਂ ਉਨ੍ਹਾਂ ਵਾਰਡਨ ਅਤੇ ਵਿਦਿਆਰਥੀਆਂ ਦਾ ਇਸ ਉਪਰਾਲੇ ਨਾਲ ਜੁੜਨ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸਮਾਜ ’ਚੋਂ ਇਸ ਬੁਰਾਈ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਐੱਨ. ਐੱਸ. ਐੱਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਸੰਦੀਪ ਸਿੰਘ, ਡਾ. ਅਭਿਨਵ ਭੰਡਾਰੀ ਅਤੇ ਡਾ. ਸੁਨੀਤਾ ਮੌਜੂਦ ਰਹੇ।

Read More : 7000 ਰੁਪਏ ਰਿਸ਼ਵਤ ਲੈਣ ਵਾਲਾ ਜੂਨੀਅਰ ਇੰਜੀਨੀਅਰ ਗ੍ਰਿਫਤਾਰ

Leave a Reply

Your email address will not be published. Required fields are marked *