ਮਹਾਰਾਸ਼ਟਰ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ, 2 ਅਗਸਤ : ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਨਾਲ 1 ਕਰੋੜ 29 ਲੱਖ 4 ਹਜ਼ਾਰ 879 ਰੁਪਏ ਦੀ ਆਨਲਾਈਨ ਠੱਗੀ ਮਾਰਨ ਦੇ ਦੋਸ਼ ’ਚ ਮਹਾਰਾਸ਼ਟਰ ਦੇ ਇਕ ਠੱਗ ਵਿਅਕਤੀ ਮਾਮਲਾ ਦਰਜ ਕੀਤਾ ਹੈ।
ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੇ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਮੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਹਸਨ ਢੁੱਟ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਮੋਹਿਤ ਪੁਰਸ਼ੋਤਮ ਪੁੱਤਰ ਪੁਰਸ਼ੋਤਮ ਸਾਵਰਕਰ ਵਾਸੀ ਵਰੁਣ ਧੁਵਨ ਕਾਲੋਨੀ ਤਾਲੁਕਾ ਖੇੜ ਜ਼ਿਲਾ ਪੁਣੇ ਮਹਾਰਾਸ਼ਟਰ ਨੇ ਉਸ ਨਾਲ ਉਕਤ ਪੈਸਿਆਂ ਦੀ ਆਨਲਾਈਨ ਠੱਗੀ ਮਾਰੀ ਹੈ।
ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਵੱਲੋਂ ਮਹਾਰਾਸ਼ਟਰ ਦੇ ਇਸ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Read More : ਸੁਰੱਖਿਆ ਲੈਣ ਖੁਦ ‘ਤੇ ਹਮਲਾ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼, 4 ਗ੍ਰਿਫਤਾਰ