ਪਿੰਡ ਸੈਦੇਵਾਲਾ ਵਾਸੀਆਂ ਅਤੇ ਗ੍ਰਾਮ ਪੰਚਾਇਤ ਨੇ ਸਹਿਮਤੀ ਨਾਲ ਵੱਖ-ਵੱਖ ਮਤੇ ਕੀਤੇ ਪਾਸ
ਬੋਹਾ, 3 ਅਗਸਤ : ਹੁਣ ਘਰੋਂ ਭੱਜ ਕੇ ਲਵ ਮੈਰਿਜ ਕਰਵਾਉਣ ਵਾਲਿਆਂ ਦਾ ਸਮਾਜਿਕ ਬਾਈਕਾਟ ਦਾ ਐਲਾਨ ਕਰਦਿਆਂ ਜ਼ਿਲਾ ਮਾਨਸਾ ਦੇ ਪਿੰਡ ਸੈਦੇਵਾਲਾ ਦੇ ਲੋਕਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਪਿੰਡ ’ਚ ਆਪਸੀ ਭਾਈਚਾਰਕ ਸਾਂਝ ਖੇਰੂ-ਖੇਰੂ ਹੋ ਜਾਂਦੀ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਅਜਿਹਾ ਮਤਾ ਪਾਸ ਕਰਨਾ ਪਿਆ।
ਜਾਣਕਾਰੀ ਅਨੁਸਾਰ ਪਿੰਡ ਸੈਦੇਵਾਲਾ ਵਿਖੇ ਸਰਬ ਸਾਂਝਾ ਇਕੱਠ ਕਰ ਕੇ ਪੂਰੇ ਪਿੰਡ ਤੇ ਗ੍ਰਾਮ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਵਿਚ ਵੱਖ-ਵੱਖ ਮਤੇ ਪਾਸ ਕੀਤੇ ਗਏ ਹਨ। ਜਿਸ ’ਚ ਸਾਦੇ ਭੋਗ ਪਾਏ ਜਾਣ ਅਤੇ ਮੋਤ ਦੇ ਭੋਗ ਸਮੇਂ ਕੋਈ ਵੀ ਮਠਿਆਈ ਨਾ ਪਕੌੜੇ ਬਣਾਏ ਜਾਣ, ਪਿੰਡ ਦਾ ਕੋਈ ਵੀ ਲੜਕਾ ਲੜਕੀ ਆਪਸ ਵਿਚ ਵਿਆਹ ਕਰਵਾਉਣ ਤੇ ਸਮਾਜਿਕ ਬਾਈਕਾਟ ਕੀਤਾ ਜਾਵੇਗਾ, ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਸਮੱਗਲਰ ਜਾਂ ਕੋਈ ਚੋਰੀ ਕਰਦਾ ਹੈ ਤਾਂ ਉਸ ਦੀ ਕੋਈ ਵੀ ਹਮਾਇਤ ਨਹੀਂ ਕਰੇਗਾ।
ਪਿੰਡ ਵਿਚ ਟਰੈਕਟਰ ਆਦਿ ਉੱਪਰ ਕੋਈ ਉੱਚੀ ਅਵਾਜ਼ ’ਚ ਡੈਕ ਨਹੀਂ ਲਾਉਣਾ ਹੈ, ਜੇਕਰ ਉਹ ਉਲੰਘਣਾ ਕਰਦਾ ਹੈ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਹੋਵੇਗੀ, ਜੋ ਵੀ ਆਪਣੀ ਮਰਜ਼ੀ ਨਾਲ ਆਪਣੇ ਗੇਟ ਅੱਗੇ ਲੋੜ ਤੋਂ ਜ਼ਿਆਦਾ ਜਾਂ ਰਸਤੇ ’ਚ ਰੈਮਪ ਬਣਾਉਂਦਾ ਹੈ ਉਸ ਤੇ ਕਾਨੂੰਨੀ ਕਾਰਵਾਈ ਕਰ ਕੇ ਹਟਾਇਆ ਜਾਵੇਗਾ, ਪਿੰਡ ’ਚ ਖੁਸਰਿਆਂ ਨੂੰ ਬੱਚੇ ਦੇ ਜਨਮ ਅਤੇ ਵਿਆਹ ਸਮੇਂ ਵਧਾਈ ਸਮੇ 1100 ਜਾਂ ਵੱਧ ਤੋਂ ਵੱਧ 2100 ਹੀ ਦਿੱਤਾ ਜਾਵੇਗਾ, ਖੁਸ਼ੀ ਦੇ ਪ੍ਰੋਗਰਾਮ ਤੇ ਪਿੰਡ ’ਚ ਡੀ. ਜੇ. ਰਾਤ 10 ਵਜੇ ਤੋਂ ਬਾਅਦ ਬੰਦ ਕੀਤੇ ਜਾਣ ਰਾਤ ਨੂੰ 10 ਵਜੇ ਤੋਂ ਬਾਅਦ ਪਿੰਡ ਦੀ ਸੱਥਾ ਤੇ ਚੌਕਾਂ ’ਚ ਬੈਠਣ ਦੀ ਸਖਤ ਮਨਾਹੀ ਹੈ।
Read More : ਮੋਰਟਾਰ ਸ਼ੈੱਲ ਨਾਲ ਖੇਡਦੇ 5 ਬੱਚੇ ਮਰੇ