ਪਤੀ, ਸਹੁਰੇ ਅਤੇ ਸੱਸ ਖਿਲਾਫ ਕੇਸ ਦਰਜ
ਪਾਤੜਾਂ, 16 ਅਗਸਤ : ਇਕ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਂਦਿਆਂ ਬਿੰਦਰ ਗਿਰ ਵਾਸੀ ਪਿੰਡ ਦੁਧੜ ਥਾਣਾ ਪਸਿਆਣਾ ਨੇ ਦੱਸਿਆ ਕਿ ਉਸ ਦੀ 20 ਸਾਲਾ ਲੜਕੀ ਨੀਸੂ ਰਾਣੀ ਦਾ ਵਿਆਹ ਮਿਤੀ 6-10-2024 ਨੂੰ ਗੁਰਜਿੰਦਰ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਪਿੰਡ ਹਾਮਝੜੀ ਥਾਣਾ ਪਾਤੜਾਂ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਉਸ ਦੇ ਸਹੁਰਾ ਪਰਿਵਾਰ ਵਾਲੇ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਉਸ ਦੀ ਲੜਕੀ ਨੂੰ ਗਰਭ ਦਾ ਨੌਵਾਂ ਮਹੀਨਾ ਚੱਲ ਰਿਹਾ ਸੀ ਅਤੇ ਉਸ ਨੇ ਮਿਤੀ 14-8-2025 ਨੂੰ ਉਸ ਦੇ ਭਾਣਜੇ ਕਰਨਗਿਰੀ ਨੂੰ ਫੋਨ ’ਤੇ ਦੱਸਿਆ ਕਿ ਉਸਦਾ ਪਤੀ ਉਸਦੀ ਕੁੱਟਮਾਰ ਕਰ ਰਿਹਾ ਹੈ , ਉਸਨੂੰ ਆ ਕੇ ਲੈ ਜਾਓ, ਨਹੀਂ ਤਾਂ ਉਹ ਉਸਨੂੰ ਮਾਰ ਦੇਵੇਗਾ। ਜਦੋਂ ਉਸ ਦਾ ਭਾਣਜਾ ਉਸ ਕੋਲ ਜਾ ਰਿਾਂ ਦੁਪਹਿਰ ਲਗਭਗ 1 ਵਜੇ ਦੇ ਕਰੀਬ ਗੁਰਜਿੰਦਰ ਸਿੰਘ ਦਾ ਉਸ ਕੋਲ ਫੋਨ ਆਇਆ ਕਿ ਨੀਸੂ ਰਾਣੀ ਨੇ ਘਰ ’ਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ। ਉਸ ਨੇ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਉਸਦੀ ਲੜਕੀ ਨੇ ਆਤਮਹੱਤਿਆ ਕਰ ਕੀਤੀ ਹੈ।
ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਮੁਲਜ਼ਮ ਪਤੀ ਗੁਰਜਿੰਦਰ ਸਿੰਘ, ਸਹੁਰਾ ਜਗਪਾਲ ਸਿੰਘ ਅਤੇ ਸੱਸ ਆਲੋਚਨਾ ਦੇਵੀ ਵਾਸੀਆਨ ਪਿੰਡ ਹਾਮਝੜੀ ਖਿਲਾਫ ਮੁਕੱਦਮਾ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਟੇਕਿਆ ਮੱਥਾ