ਐੱਮ.ਕੇ. ਸਟਾਲਿਨ ਅਤੇ ਭਗਵੰਤ ਮਾਨ ਨੇ ਸਕੂਲੀ ਬੱਚਿਆਂ ਨਾਲ ਬੈਠ ਕੇ ਕੀਤਾ ਭੋਜਨ
ਚੇੱਨਈ, 26 ਅਗਸਤ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਮੰਗਲਵਾਰ ਨੂੰ ਦ੍ਰਾਵਿੜ ਮੁਨੇਤਰ ਕਜ਼ਾਗਮ (ਡੀ. ਐੱਮ. ਕੇ,) ਸਰਕਾਰ ਦੀ ਪ੍ਰਮੁੱਖ ਪਹਿਲ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਦਾ ਵਿਸਥਾਰ ਰਾਜ ਦੇ ਸ਼ਹਿਰੀ ਖੇਤਰਾਂ ਤੱਕ ਕੀਤਾ। ਸਟਾਲਿਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ, ਜੋ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਸ਼ਾਮਲ ਹੋਏ, ਇੱਥੇ ‘ਸੇਂਟ ਜੋਸਫ਼ ਪ੍ਰਾਇਮਰੀ ਸਕੂਲ’ ਵਿਚ ਬੱਚਿਆਂ ਨੂੰ ਭੋਜਨ ਪਰੋਸਿਆ ਅਤੇ ਯੋਜਨਾ ਦੇ ਵਿਸਥਾਰ ਦੀ ਰਸਮੀ ਸ਼ੁਰੂਆਤ ਕੀਤੀ।
ਸਟਾਲਿਨ ਅਤੇ ਮਾਨ ਨੇ ਬੱਚਿਆਂ ਨਾਲ ਬੈਠ ਕੇ ਭੋਜਨ ਵੀ ਕੀਤਾ। ਇਸ ਵਿਸਥਾਰ ਦੇ ਨਾਲ ਯੋਜਨਾ ਦਾ ਪੰਜਵਾਂ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ 2,429 ਸਕੂਲਾਂ ਦੇ 3.06 ਲੱਖ ਵਾਧੂ ਬੱਚਿਆਂ ਨੂੰ ਲਾਭ ਹੋਵੇਗਾ। ਯੋਜਨਾ ਦੇ ਵਿਸਥਾਰ ਤੋਂ ਬਾਅਦ ਹੁਣ ਰਾਜ ਦੇ ਕੁੱਲ 20.59 ਲੱਖ ਬੱਚਿਆਂ ਨੂੰ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਦਾ ਲਾਭ ਮਿਲੇਗਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੁਰਪ੍ਰੀਤ ਕੌਰ ਵੀ ਮੌਜੂਦ।
Read More : ਕੁਰੜ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਔਰਤ ਟੈਂਕੀ ’ਤੇ ਚੜ੍ਹੀ