ਦੋਸਤੀ ਦੇ ਬਹਾਨੇ ਔਰਤਾਂ ਨੂੰ ਫਸਾਇਆ
ਅਮਰੀਕਾ, 2 ਸਤੰਬਰ : ਅਮਰੀਕਾ ਵਿਚ ਜਬਰ-ਜ਼ਨਾਹ ਦੇ ਦੋਸ਼ ਵਿਚ ਕਰਨਾਲ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਦੋਸਤੀ ਦੇ ਬਹਾਨੇ ਆਪਣੀ ਕਾਲੀ ਟੋਇਟਾ ਹਾਈਲੈਂਡਰ ਕਾਰ ਵਿਚ 2 ਔਰਤਾਂ ਨੂੰ ਬੁਲਾਇਆ ਅਤੇ ਉਨ੍ਹਾਂ ਨਾਲ ਜ਼ਬਰਦਸਤੀ ਜਿਨਸੀ ਸ਼ੋਸ਼ਣ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਜੇਲ ਭੇਜ ਦਿੱਤਾ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਹਿਲੀ ਪੀੜਤ ਨੇ ਫ਼ਰਵਰੀ 2025 ਦੇ ਅਖੀਰ ਵਿਚ ਸਾਂਤਾ ਰੋਜ਼ਾ ਪੁਲਿਸ ਵਿਭਾਗ ਨੂੰ ਮਾਮਲੇ ਦੀ ਰਿਪੋਰਟ ਕੀਤੀ। ਫਿਰ ਜਾਂਚ ਘਰੇਲੂ ਹਿੰਸਾ ਜਿਨਸੀ ਹਮਲੇ ਟੀਮ ਨੂੰ ਸੌਂਪੀ ਗਈ।
ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਮੁਲਜ਼ਮ ਦੀ ਪਛਾਣ ਸ਼ੰਮੀ ਵਰਮਾ 34 ਸਾਲਾ ਵਾਸੀ ਕਰਨਾਲ ਦੇ ਅਸ਼ੋਕ ਨਗਰ ਦਾ ਰਹਿਣ ਵਾਲਾ ਹੈ ਅਤੇ ਸਾਲ 2022 ਵਿਚ ਅਮਰੀਕਾ ਗਿਆ ਸੀ। ਸੈਂਟਾ ਰੋਜ਼ਾ ਪੁਲਿਸ ਨੇ ਮੁਲਜ਼ਮ ਦੀ ਫੋਟੋ ਅਤੇ ਵੇਰਵੇ ਸੋਸ਼ਲ ਮੀਡੀਆ ‘ਤੇ ਵੀ ਸਾਂਝੇ ਕੀਤੇ ਹਨ, ਤਾਂ ਜੋ ਜੇਕਰ ਕੋਈ ਹੋਰ ਔਰਤ ਇਸ ਮੁਲਜ਼ਮ ਦਾ ਸ਼ਿਕਾਰ ਹੋਈ ਹੈ, ਤਾਂ ਉਹ ਵੀ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕੇ।
ਫ਼ਰਵਰੀ 2025 ਵਿਚ ਦਰਜ ਕਰਵਾਈ ਗਈ ਪਹਿਲੀ ਸ਼ਿਕਾਇਤ ਵਿਚ ਇਕ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਜੂਨ 2024 ਵਿਚ ਮੁਲਜ਼ਮ ਉਸਨੂੰ ਗੱਲਬਾਤ ਦੇ ਬਹਾਨੇ ਮਿਲਿਆ ਅਤੇ ਫਿਰ ਉਸਨੂੰ ਆਪਣੀ ਕਾਲੀ ਟੋਇਟਾ ਹਾਈਲੈਂਡਰ ਕਾਰ ਵਿਚ ਬੁਲਾ ਕੇ ਜਬਰ-ਜਨਾਹ ਕੀਤਾ।
Read More : 40 ਕਿਲੋ ਹੈਰੋਇਨ ਸਮੇਤ ਫੜੇ ਗਏ ਸਮੱਗਲਰ ਦੀ ਜਾਇਦਾਦ ਸੀਜ਼