Governor Kataria

ਰਾਜਪਾਲ ਕਟਾਰੀਆ ਸ਼੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦੀ ਸਮਾਧ ’ਤੇ ਹੋਏ ਨਤਮਸਤਕ

ਜਗਰਾਓਂ, 10 ਅਕਤੂਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਚੇਚੇ ਤੌਰ ’ਤੇ ਅੱਜ ਜੈਨ ਸਮਾਜ ਤੇ ਬਹੁਤ ਹੀ ਮਸ਼ਹੂਰ ਤੇ ਪਵਿੱਤਰ ਧਾਰਮਿਕ ਸਥਲ ਸ਼੍ਰੀ ਰੂਪ ਚੰਦ ਜੀ ਮਹਾਰਾਜ ਦੇ ਸਮਾਧੀ ਸਥਲ ’ਤੇ ਨਤਮਸਤਕ ਹੋਏੇ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਪਹੁੰਚ ਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋਈ।

ਉਨ੍ਹਾਂ ਕਿਹਾ ਕਿ ਜੈਨ ਸਮਾਜ ਬਹੁਤ ਹੀ ਅਹਿੰਸਾਵਾਦੀ ਤੇ ਸ਼ਾਂਤੀ ਦਾ ਸੁਨੇਹਾ ਦੇਣ ਵਾਲਾ ਧਰਮ ਹੈ, ਜੋ ਸਾਰੇ ਸੰਸਾਰ ਨੂੰ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਸ਼੍ਰੀ ਰੂਪ ਚੰਦ ਮਹਾਰਾਜ ਦੀ ਸੇਵਾ ਕਰ ਰਹੀ ਸੰਸਥਾ ਵਲੋਂ ਰਾਜਪਾਲ ਕਟਾਰੀਆਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਮਾਜ ਤੇ ਜੈਨ ਧਰਮ ਵਲੋਂ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਵਿਮਲ ਜੈਨ ਆਲ ਇੰਡੀਆ ਜੈਨ ਕਾਨਫਰੰਸ ਵਾਈਸ ਪ੍ਰੈਜ਼ੀਡੈਂਟ, ਰਾਕੇਸ਼ ਜੈਨ ਰਾਸ਼ਟਰੀ ਕਨਵੀਨਰ ਜੋਨ-2, ਰਜਨੀਸ਼ ਜੈਨ ਆਲ ਇੰਡੀਆ ਜੈਨ ਕਾਨਫਰਸ ਨੈਸ਼ਨਲ ਮੈਂਬਰ, ਰਜਨੀਸ਼ ਜੈਨ, ਮਨੋਜ ਜੈਨ, ਪ੍ਰਧਾਨ ਰਮੇਸ਼ ਜੈਨ, ਰਾਕੇਸ਼ ਜੈਨ, ਕਾਲਾ ਜੈਨ ਤੋਂ ਇਲਾਵਾ ਹੋਰ ਜੈਨ ਸਮਾਜ ਦੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।

Read More : ਪੰਜਾਬ ‘ਚ 3100 ਤੋਂ ਵੱਧ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ

Leave a Reply

Your email address will not be published. Required fields are marked *