ਟੀ. ਵੀ. ’ਤੇ ਚੱਲ ਰਹੇ ਚੈਨਲ ਬਦਲਣ ਨੂੰ ਲੈ ਕੇ ਹੋਈ ਲੜਾਈ
ਨਾਭਾ, 5 ਜੂਨ :- ਨਾਭਾ ਦੀ ਨਵੀਂ ਜ਼ਿਲਾ ਜੇਲ ਅੰਦਰ ਉਦੋਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਜੇਲ ਦੇ ਅੰਦਰ ਬਣੇ ਸੁਰੱਖਿਆ ਜ਼ੋਨ ’ਚ ਗੈਂਗਸਟਰਾਂ ਦੀ ਆਪਸ ’ਚ ਲੜਾਈ ਹੋ ਗਈ। ਇਸ ਲੜਾਈ ਦੌਰਾਨ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਨੱਕ ਤੇ ਛਾਤੀ ’ਤੇ ਸੱਟਾਂ ਲੱਗੀਆਂ ਹਨ।
ਜਾਣਕਾਰੀ ਮੁਤਾਬਕ ਇਹ ਲੜਾਈ ਟੀ. ਵੀ. ’ਤੇ ਚੱਲ ਰਹੇ ਚੈਨਲ ਨੂੰ ਬਦਲਣ ਨੂੰ ਲੈ ਕੇ ਹੋਈ, ਜਿਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ, ਜਿਸ ਨੂੰ ਇਲਾਜ ਅਧੀਨ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ।
ਇਸ ਮੌਕੇ ਜੇਲ ’ਚੋਂ ਆਏ ਪ੍ਰਗਟ ਸਿੰਘ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਅੰਦਰ ਕਿਵੇਂ ਲੜਾਈ ਹੋਈ। ਅਸੀਂ ਤਾਂ ਇਲਾਜ ਕਰਵਾਉਣ ਲਈ ਜੇਲ ’ਚੋਂ ਹਰਪ੍ਰੀਤ ਸਿੰਘ ਨੂੰ ਲੈ ਕੇ ਆਏ ਹਾਂ ਅਤੇ ਹੁਣ ਡਾਕਟਰਾਂ ਵੱਲੋਂ ਹਰਪ੍ਰੀਤ ਸਿੰਘ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਹੈ, ਇਸ ਨੂੰ ਪਟਿਆਲੇ ਰਜਿੰਦਰਾ ਹਸਪਤਾਲ ਲੈ ਕੇ ਜਾ ਰਹੇ ਹਾਂ।
ਇਸ ਸਮੇਂ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਨਾਭਾ ਦੀ ਨਵੀਂ ਜ਼ਿਲਾ ਜੇਲ ’ਚੋਂ ਪ੍ਰੀਜ਼ਨਰ ਨੂੰ ਲਿਆਂਦਾ ਸੀ। ਹਰਪ੍ਰੀਤ ਸਿੰਘ ਦੇ ਨੱਕ ਅਤੇ ਛਾਤੀ ’ਤੇ ਸੱਟਾਂ ਲੱਗੀਆਂ ਹਨ, ਜਿਸ ਨੂੰ ਅਸੀਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ।
Read More : ਕੰਬਾਈਨਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ