ਕੇਂਦਰੀ ਜੇਲ ’ਚ ਸੰਦੀਪ ਸਨੀ ਵੱਲੋਂ ਹਮਲਾ ਕਰ ਕੇ ਕੀਤਾ ਗਿਆ ਸੀ ਜ਼ਖਮੀ
ਪਟਿਆਲਾ, 17 ਸਤੰਬਰ : ਕੇਂਦਰੀ ਜੇਲ ਪਟਿਆਲਾ ਵਿਚ ਕੁਝ ਦਿਨ ਪਹਿਲਾਂ ਕੋਰਾਟੀਨਾ ਸੈੱਲ ’ਚ ਹਿੰਦੂ ਆਗੂ ਸੁਧੀਰ ਸੁੂਰੀ ਦੇ ਕਤਲ ਦੇ ਦੋਸ਼ ’ਚ ਬੰਦ ਸੰਦੀਪ ਸਿੰਘ ਸਨੀ ਵੱਲੋਂ ਕੀਤੇ ਹਮਲੇ ’ਚ ਜ਼ਖਮੀ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ ਦੌਰਾਨ ਅੱਜ ਮੌਤ ਗਈ। ਸੂਬਾ ਸਿੰਘ ਦੀ ਲਾਸ਼ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਗਿਆ ਹੈ ਅਤੇ ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ 10 ਸਤੰਬਰ ਕੇਂਦਰੀ ਜੇਲ ਪਟਿਆਲਾ ’ਚ ਕੋਰਾਟੀਨਾ ਸੈੱਲ ’ਚ ਸੰਦੀਪ ਸਿੰਘ ਸਨੀ ਦੀ ਉਸੇ ਸੈੱਲ ’ਚ ਬੰਦ ਇਕ ਰਿਟਾ: ਡੀ. ਐੱਸ. ਪੀ. ਅਤੇ 2 ਇੰਸਪੈਕਟਰਾਂ ਨਾਲ ਝੜਪ ਹੋ ਗਈ ਸੀ। ਇਸ ਦੌਰਾਨ ਸੰਦੀਪ ਸਿੰਘ ਨੇ ਤਿੰਨਾ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ’ਚ ਸੂਬਾ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਸਨ। ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਾਕੀ 2 ਦੀ ਹਾਲਤ ਅਜੇ ਠੀਕ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਅੱਜ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਸਿੱਖ ਜਥੇਬੰਦੀਆਂ ਦਾ ਧਰਨਾ, ਜਿਸ ’ਚ ਜੇਲ ਪ੍ਰਸ਼ਾਸਨ ’ਤੇ ਸੰਦੀਪ ਸਿੰਘ ’ਤੇ ਤਸੱਦਦ ਕਰਨ ਦਾ ਦੋਸ਼ ਲਾਇਆ ਗਿਆ ਅਤੇ ਜੇਲ ਪ੍ਰਸ਼ਾਸਨ ਵੱਲੋਂ ਭਰੋਸੇ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ।
Read More : ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਸੰਮਨ ਜਾਰੀ, ਸੁਣਵਾਈ 29 ਨੂੰ ਹੋਵੇਗੀ