Medical camp

ਸਮਾਜ ਸੇਵਾ ਦੇ ਕਾਰਜਾਂ ਵਿੱਚ ਹਰ ਇਨਸਾਨ ਨੂੰ ਯੋਗਦਾਨ ਪਾਉਣਾ ਚਾਹੀਦੈ : ਮੰਤਰੀ ਚੀਮਾ

ਕੈਂਪ ਦੌਰਾਨ 1600 ਮਰੀਜਾਂ ਦਾ ਕੀਤਾ ਚੈੱਕਅਪ

ਡੀ. ਸੀ. ਸੰਦੀਪ ਰਿਸ਼ੀ ਅਤੇ ਅਦਾਕਾਰ ਕਰਮਜੀਤ ਅਨਮੋਲ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹੋਏ ਸ਼ਾਮਲ

ਦਿੜ੍ਹਬਾ, 6 ਜੂਨ : ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿੱਚ ਬਾਂਸਲ ਪਰਿਵਾਰ ਸੂਲਰ ਘਰਾਟ ਵਾਲਿਆਂ ਵੱਲੋਂ ਬਾਬਾ ਬੈਰਸੀਆਣਾ ਚੈਰੀਟੇਬਲ ਹਸਪਤਾਲ ਦਿੜ੍ਹਬਾ ਵਿਖੇ ਹਸਪਾਤਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਤੇ  1600 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।

ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਬਾਂਸਲ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿੱਚ ਕੈਂਪ ਲਾਇਆ ਗਿਆ ਤੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਨਾਲ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਤੇ ਅਜਿਹੇ ਕੈਂਪ ਲਾਏ ਜਾਣੇ ਸਮੇਂ ਦੀ ਲੋੜ ਹੈ। ਉਹਨਾਂ ਨੇ ਬਾਬਾ ਬੈਰਸੀਆਣਾ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ।

ਕੈਂਪ ਅੰਦਰ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਅਤੇ ਗਾਇਕ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਸਮਾਜ ਅੰਦਰ ਸਿਹਤ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਨੇ ਬਾਂਸਲ ਪਰਿਵਾਰ ਵੱਲੋਂ ਮੈਡੀਕਲ ਚੈੱਕਅਪ ਕੈਂਪ ਦੇ ਰੂਪ ਵਿਚ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਕੋਪਲ ਕੰਪਨੀ ਦੇ ਐਮ.ਡੀ. ਸੰਜੀਵ ਬਾਂਸਲ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਸਾਲ ਇਹ ਕੈਂਪ ਲਾਉਂਦੇ ਹਨ, ਇਸ ਨਾਲ ਗਰੀਬਾਂ ਨੂੰ ਫਾਇਦਾ ਹੁੰਦਾ ਹੈ ਤੇ ਇਹ ਕੰਮ ਉਹ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰੱਖਣਗੇ।

ਕੈਂਪ ਦੇ ਪ੍ਰਬੰਧਕ ਰਾਜ ਕੁਮਾਰ ਗਰਗ ਨੇ ਕਿਹਾ ਕਿ ਕੈਂਪ ਦੌਰਾਨ ਕਰੀਬ 1600 ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ, ਨਾਲ ਕਈ ਟੈਸਟ ਵੀ ਹਸਪਤਾਲ ਵਿਚ ਮੁਫਤ ਕੀਤੇ ਗਏ।

ਇਸ ਮੌਕੇ ਓ.ਐਸ.ਡੀ  ਤਪਿੰਦਰ ਸਿੰਘ ਸੋਹੀ, ਐਸ. ਪੀ. ਦਵਿੰਦਰ ਅੱਤਰੀ, ਐਸ. ਡੀ. ਐਮ. ਰਾਜੇਸ਼ ਸ਼ਰਮਾ, ਡੀ. ਐਸ. ਪੀ. ਡਾ. ਰੁਪਿੰਦਰ ਕੌਰ ਬਾਜਵਾ, ਚੇਅਰਪਰਸਨ ਜਸਵੀਰ ਕੌਰ ਸ਼ੇਰਗਿਲ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਇੰਸਪੈਕਟਰ ਪੰਕਜ ਕੁਮਾਰ, ਐਸ. ਐਚ. ਓ. ਅਮਰੀਕ ਸਿੰਘ, ਕਸ਼ਮੀਰ ਸਿੰਘ ਰੋੜੇਵਾਲ, ਕੁਲਭੂਸ਼ਨ ਗੋਇਲ, ਰਾਜੇਸ਼ ਗੋਪ ਐਮ.ਸੀ., ਸੁਨੀਲ ਕੁਮਾਰ ਐਮ.ਸੀ., ਸੁਨੀਲ ਬਾਂਸਲ, ਸਰਪੰਚ ਰਵਿੰਦਰ ਸਿੰਘ ਮਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

Read More : ਪਟਿਆਲਾ ਦੀ ਆਉਂਦੇ 2 ਮਹੀਨਿਆਂ ’ਚ ਹੋਵੇਗੀ ਕਾਇਆ ਕਲਪ : ਡਾ. ਬਲਬੀਰ ਸਿੰਘ

Leave a Reply

Your email address will not be published. Required fields are marked *