ਬਚਾਅ ਕਾਰਜਾਂ ਵਿਚ ਲੱਗੀ ਫੌਜ, ਪ੍ਰਸ਼ਾਸਨ, ਬੀ. ਐੱਸ. ਐੱਫ. ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ
ਅੰਮ੍ਰਿਤਸਰ, 27 ਅਗਸਤ : ਬੀਤੀ ਦਿਨੀਂ ਸਵੇਰੇ ਕਰੀਬ 4 ਵਜੇ ਅਜਨਾਲਾ ਕਸਬੇ ਦੇ ਰਾਮਦਾਸ ਖੇਤਰ ’ਚ ਰਾਵੀ ਦਰਿਆ ਦਾ ਧੁੱਸੀ ਬੰਨ੍ਹ 3 ਥਾਵਾਂ ਤੋਂ ਟੁੱਟ ਗਿਆ, ਜਿਸ ਨੂੰ ਦੇਖਦੇ ਹੀ ਦੇਖਦੇ 20 ਪਿੰਡਾਂ ’ਚ ਪਾਣੀ ਭਰ ਗਿਆ ਅਤੇ ਹਜ਼ਾਰਾਂ ਏਕੜ ਫਸਲਾਂ ਪਾਣੀ ’ਚ ਡੁੱਬ ਗਈਆਂ, ਜਦੋਂ ਤੱਕ ਬਚਾਅ ਟੀਮਾਂ ਨੇ ਆਪਣਾ ਕੰਮ ਸ਼ੁਰੂ ਕੀਤਾ, ਹੜ੍ਹ ਦਾ ਪਾਣੀ ਲੋਕਾਂ ਦੀਆਂ ਛੱਤਾਂ ਤੱਕ ਪਹੁੰਚ ਗਿਆ ਸੀ।
ਸੂਚਨਾ ਮਿਲਦੇ ਹੀ ਡੀ. ਸੀ. ਸਾਕਸ਼ੀ ਸਾਹਨੀ, ਐੱਸ. ਐੱਸ. ਪੀ. ਮਨਿੰਦਰ ਸਿੰਘ, ਏ. ਡੀ. ਸੀ. ਰੋਹਿਤ ਗੁਪਤਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੌਜ, ਬੀ. ਐੱਸ. ਐੱਫ, ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ. ਟੀਮਾਂ ਦੀ ਮਦਦ ਨਾਲ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਕਿਸ਼ਤੀਆਂ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਹੁਣ ਦੋ ਦਿਨਾਂ ਤੱਕ ਪਾਣੀ ਆਉਣ ਦੀ ਸੰਭਾਵਨਾ ਹੈ ਅਤੇ ਹੋਰ ਪਿੰਡ ਹੜ੍ਹ ਦੀ ਲਪੇਟ ’ਚ ਆ ਸਕਦੇ ਹਨ।
Read More : ਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ ਸੁਪਰਡੈਂਟ ਗ੍ਰਿਫ਼ਤਾਰ