ਬਠਿੰਡਾ, 13 ਅਕਤੂਬਰ : ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 7 ’ਤੇ ਰੇਲ ਗੱਡੀ ’ਚ ਚੜ੍ਹਨ ਸਮੇਂ ਇਕ ਔਰਤ ਬੇਹੋਸ਼ ਹੋ ਕੇ ਡਿੱਗ ਪਈ | ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਰਾਜਿੰਦਰ ਕੁਮਾਰ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਔਰਤ ਦੀ ਮੌਤ ਹੋ ਚੁੱਕੀ ਸੀ | ਮ੍ਰਿਤਕ ਔਰਤ ਪੀਲੀਬੰਗਾ ਜਾ ਰਹੀ ਸੀ |
ਸੰਸਥਾ ਵੱਲੋਂ ਜੀ.ਆਰ.ਪੀ. ਨੂੰ ਸੂਚਿਤ ਕੀਤਾ ਗਿਆ | ਸਹਾਰਾ ਵੱਲੋਂ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਪੁਲਸ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਔਰਤ ਦੀ ਪਛਾਣ ਗੁਰਦਾਸ ਕੌਰ (55) ਪਤਨੀ ਓਮ ਪ੍ਰਕਾਸ਼ ਵਾਸੀ ਪੀਲੀਬੰਗਾ ਵਜੋਂ ਹੋਈ ਹੈ।
Read More : ਸੰਗਰੂਰ ਹਲਕੇ ‘ਚ 12 ਕਰੋੜ ਰੁਪਏ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ