ਬ੍ਰਹਮੋਤੀ ਮੰਦਰ ਵਿਚ ਮੱਥਾ ਟੇਕਣ ਆਏ ਸੀ ਨੌਜਵਾਨ, ਇਕ ਲਾਸ਼ ਬਾਰਮਦ
ਊਨਾ, 22 ਜੂਨ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਪੈਂਦੇ ਪ੍ਰਸਿੱਧ ਇਤਿਹਾਸਕ ਧਾਰਮਿਕ ਸਥਾਨ ਬ੍ਰਹਮੋਤੀ ਮੰਦਰ ਨਾਲ ਵਗਦੇ ਸਤਲੁਜ ਦਰਿਆ ਵਿਚ ਨਹਾਉਂਦੇ ਸਮੇਂ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਰਿਤਾਂਸ਼ ਬਾਲੀ ਪੁੱਤਰ ਉਮੇਸ਼ ਬਾਲੀ ਪਿੰਡ ਕਲਸੇੜਾ ਅਤੇ ਵਿਕਾਸ ਸ਼ਰਮਾ ਲੁਧਿਆਣਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਿਤਾਂਸ਼ ਬਾਲੀ ਆਪਣੇ ਪਰਿਵਾਰ ਨਾਲ ਬ੍ਰਹਮੋਤੀ ਮੰਦਰ ਵਿਚ ਮੱਥਾ ਟੇਕਣ ਆਇਆ ਸੀ। ਮੱਥਾ ਟੇਕਣ ਤੋਂ ਬਾਅਦ ਉਹ ਸਤਲੁਜ ਨਦੀ ਵਿਚ ਨਹਾਉਣ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ। ਉਸਨੂੰ ਡੁੱਬਦਾ ਦੇਖ ਕੇ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਏ ਵਿਕਾਸ ਨੇ ਉਸਨੂੰ ਬਚਾਉਣ ਲਈ ਆਪਣਾ ਹੱਥ ਅੱਗੇ ਕੀਤਾ, ਉਹ ਵੀ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ।
ਇਸ ਦੌਰਾਨ 2 ਹੋਰ ਲੋਕ ਉਸਨੂੰ ਬਚਾਉਣ ਲਈ ਅੱਗੇ ਆਏ ਪਰ ਉਹ ਡੁੱਬਣ ਤੋਂ ਬਚ ਗਏ ਅਤੇ ਲੋਕਾਂ ਨੇ ਬਹੁਤ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢ ਲਿਆ। ਫਿਲਹਾਲ ਕਲਸੇੜਾ ਨਿਵਾਸੀ ਰਿਤਾਂਸ਼ ਬਾਲੀ ਦੀ ਲਾਸ਼ ਗੋਤਾਖੋਰ ਦੀ ਟੀਮ ਨੇ ਬਾਹਰ ਕੱਢ ਲਈ ਹੈ ਪਰ ਹਨੇਰਾ ਹੋਣ ਕਾਰਨ ਦੂਜੇ ਦੀ ਲਾਸ਼ ਅਜੇ ਤੱਕ ਨਹੀਂ ਮਿਲ ਸਕੀ। ਮਹਿਤਪੁਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਰਿਤਾਂਸ਼ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।
Read More : 2 ਸ਼ੱਕੀ ਜਾਸੂਸ ਗ੍ਰਿਫ਼ਤਾਰ, ਮੋਬਾਈਲ ਜ਼ਬਤ