2 ਖ਼ਿਲਾਫ਼ ਮਾਮਲਾ ਦਰਜ
ਬਠਿੰਡਾ, 1 ਜੁਲਾਈ : ਕੇਂਦਰੀ ਜੇਲ ’ਚ ਕੁਝ ਹਵਾਲਾਤੀ ਜੇਲ ਮੁਲਾਜ਼ਮਾਂ ਨਾਲ ਉਲਝ ਗਏ ਅਤੇ ਉਨ੍ਹਾਂ ਦੀ ਝੜਪ ਹੋ ਗਈ। ਇਸ ਤੋਂ ਬਾਅਦ ਥਾਣਾ ਕੈਂਪ ਵੱਲੋਂ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਕੇਂਦਰੀ ਜੇਲ ਦੇ ਸੁਪਰਡੈਂਟ ਨੇ ਕੈਂਟ ਪੁਲਸ ਨੂੰ ਦੱਸਿਆ ਕਿ ਹਵਾਲਾਤੀ ਗੌਰਵ ਸ਼ਰਮਾ ਵਾਸੀ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਵਾਸੀ ਜਲੰਧਰ ਨੇ ਜੇਲ ਸਟਾਫ਼ ਅਤੇ ਅਧਿਕਾਰੀਆਂ ਨਾਲ ਮਾੜਾ ਵਤੀਰਾ ਕੀਤਾ ਅਤੇ ਉਨ੍ਹਾਂ ਦੀ ਝੜਪ ਹੋ ਗਈ | ਇੰਨਾ ਹੀ ਨਹੀਂ ਹਵਾਲਾਤੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Read More : ਬੀ. ਬੀ. ਸੀ. ਨੇ ਮੂਸੇਵਾਲਾ ਪਰਿਵਾਰ ਦੀਆਂ ਦਲੀਲਾਂ ਨੂੰ ਨਕਾਰਿਆ