Close shrings

ਅਣਮਿੱਥੇ ਸਮੇਂ ਲਈ ਬੰਦ ਭੱਠੇ ਬੰਦ

ਅਸੀਂ ਜਲਦ ਹੀ ਪੰਜਾਬ ਸਰਕਾਰ ਰਾਹੀਂ ਮੰਗਾਂ ਲਈ ਕੇਂਦਰ ਸਰਕਾਰ ਦਾ ਦਰਵਾਜ਼ਾ ਖੜਕਾਵਾਂਗੇ

ਲੁਧਿਆਣਾ, 21 ਜੂਨ :-ਮਹਾਨਗਰ (ਲੁਧਿਆਣਾ) ਦੀ ਭੱਠਾ ਮਾਲਕ ਐਸੋਸੀਏਸ਼ਨ ਦੀ ਆਗਾਮੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਨੇ ਕੀਤੀ, ਜਦੋਂਕਿ ਵੱਡੀ ਗਿਣਤੀ ’ਚ ਭੱਠਾ ਮਾਲਕ ਸ਼ਾਮਲ ਹੋਏ, ਉਥੇ ਭੱਠਾ ਮਾਲਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਚਰਚਾ ਕੀਤੀ ਅਤੇ ਮਾਣਯੋਗ ਸੁਪਰੀਮ ਕੋਾਰਟ ਵੱਲੋਂ ਭੱਠਿਆਂ ਲਈ 30 ਫੀਸਦੀ ਪਰਾਲੀ ਹਰ ਸਾਲ ਸਾੜਣ ਲਈ ਹੁਕਮ ਜਾਰੀ ਕਰਨ ਨੂੰ ਭੱਠਾ ਮਾਲਕਾਂ ’ਤੇ ਕੁਹਾੜਾ ਚੱਲਣ ਦੇ ਬਰਾਬਰ ਹੈ ਕਿਉਂਕਿ ਭੱਠਾ ਮਾਲਕ ਤਾਂ ਪਹਿਲਾਂ ਹੀ ਤਬਾਹੀ ਦੇ ਕੰਡੇ ’ਤੇ ਹਨ, ਲੇਬਰ ਦਾ ਮਾਮਲਾ, ਮਿੱਟੀ ਹਾਸਲ ਕਰਨ ਲਈ ਸਰਕਾਰ ਦੀਆਂ ਗਾਈਡਲਾਈਨਾਂ ਨਾਲ ਭੱਠੇ ਚਲਾਉਣੇ ਦੁੱਭਰ ਹੋ ਗਏ ਹਨ।

ਇਸ ਲਈ ਭੱਠਾਂ ਮਾਲਕਾਂ ਨੇ ਆਪਣੇ ਭੱਠੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਪੰਜਾਬ ਸਰਕਾਰ ਰਾਹੀਂ ਆਪਣੀਆਂ ਮੰਗਾਂ ਲਈ ਕੇਂਦਰ ਸਰਕਾਰ ਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਸਾਡੇ ਭੱਠੇ ਬੰਦ ਹੋਣ ਨਾਲ ਲੱਖਾਂ ਲੋਕਾਂ ਦੇ ਰੋਜ਼ਗਾਰ ਨੂੰ ਸੱਟ ਲੱਗਦੀ ਹੈ ਅਤੇ ਅਸੀਂ ਹੁਣ ਇਹ ਭੱਠੇ ਸਰਕਾਰ ਨਾਲ ਗੱਲਬਾਤ ਕਰਨ ਉਪਰੰਤ ਹੀ ਖੋਲ੍ਹਾਂਗੇ।

ਅੱਜ ਉਨ੍ਹਾਂ ਦੇ ਨਾਲ ਰੋਹਿਤ, ਮੰਨੀ ਗਰੇਵਾਲ, ਹੇਮਰਾਜ ਅਗਰਵਾਲ, ਹਿਤੇਸ਼ ਅਗਰਵਾਲ, ਦਵਿੰਦਰ ਸਿੰਘ ਵਾਲੀਆ, ਹਰਵਿੰਦਰ ਸਿੰਘ ਵਾਲੀਆ, ਟਿੰਕੂ, ਸੁਰਿੰਦਰ ਤਾਂਗੜੀ, ਨੀਰਜ ਗੋਇਲ, ਗਗਨਦੀਪ, ਸੁਰਿੰਦਰ ਮਿੱਤਲ ਆਦਿ ਸ਼ਾਮਲ ਸਨ।

Read More : ਨਸ਼ਾ ਛੁਡਾਊ ਕੇਂਦਰਾਂ ’ਚੋਂ ਠੀਕ ਹੋ ਕੇ ਗਏ ਵਿਅਕਤੀਆਂ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ : ਬਲਤੇਜ ਪੰਨੂ

Leave a Reply

Your email address will not be published. Required fields are marked *