car-blaro

ਕਾਰ-ਬਲੈਰੋ ਦੀ ਟੱਕਰ, 2 ਦੀ ਮੌਤ

4 ਲੋਕ ਜ਼ਖਮੀ

ਭੀਖੀ, 1 ਜੁਲਾਈ :- ਦੇਰ ਸ਼ਾਮ ਭੀਖੀ-ਧਨੌਲਾ ਸੜਕ ’ਤੇ ਪਿੰਡ ਮੱਤੀ ਨੇੜੇ ਇਕ ਆਲਟੋ ਕਾਰ ਅਤੇ ਬਲੈਰੋ ਗੱਡੀ ਦਰਮਿਆਨ ਹੋਈ ਆਹਮੋਂ ਸਾਹਮਣੇ ਟੱਕਰ ਵਿਚ ਇਕ ਔਰਤ ਅਤੇ ਬੱਚੇ ਦੀ ਮੌਤ ਹੋ ਗਈ, ਜਦ ਕਿ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਅਤੇ ਪਟਿਆਲਾ ਹਸਪਤਾਲਾਂ ’ਚ ਭੇਜਿਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੱਤੀ ਨੇੜੇ ਆਲਟੋ ਕਾਰ ਦੀ ਬਲੈਰੋ ਕਾਰ ਨਾਲ ਟੱਕਰ ਹੋ ਗਈ, ਜਿਸ ’ਚ ਇਕ ਔਰਤ ਨਿਰਮਲ ਕੌਰ ਉਰਫ ਰੂਬਲ (25) ਵਾਸੀ ਦਲੇਲ ਸਿੰਘ ਵਾਲਾ ਅਤੇ ਬੱਚਾ ਏਕਮਜੋਤ ਸਿੰਘ (12) ਦੀ ਮੌਤ ਹੋ ਗਈ, ਜਦ ਕਿ ਬਲਵਿੰਦਰ ਸਿੰਘ, ਅਮਨਦੀਪ ਕੌਰ, ਜਗਦੀਪ ਸਿੰਘ ਅਤੇ ਬੱਚਾ ਰਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਪੁਲਸ ਵੱਲੋਂ ਥਾਣਾ ਭੀਖੀ ਵਿਖੇ ਮੁਕੱਦਮਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Read More : ਖੂਨ ਹੋਇਆ ਚਿੱਟਾ !

Leave a Reply

Your email address will not be published. Required fields are marked *