ED action

ਈ.ਡੀ. ਦਾ ਵੱਡਾ ਐਕਸ਼ਨ

ਲਾਲਾ ਜੁਗਲ ਕਿਸ਼ੋਰ ਕੰਪਨੀ ਦੀਆਂ 250 ਕਰੋੜ ਦੀਆਂ ਜਾਇਦਾਦਾਂ ਜ਼ਬਤ

ਲਖਨਊ, 30 ਅਕਤੂਬਰ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਉੱਤਰ ਪ੍ਰਦੇਸ਼ ’ਚ ਰੋਹਤਾਸ ਗਰੁੱਪ ਅਤੇ ਲਖਨਊ ਦੀ ਐੱਲ. ਜੇ. ਕੇ. (ਲਾਲਾ ਜੁਗਲ ਕਿਸ਼ੋਰ) ਕੰਪਨੀ ਵਿਚਾਲੇ ਹੋਈ ਮਿਲੀਭੁਗਤ ਦਾ ਖੁਲਾਸਾ ਕਰਦੇ ਹੋਏ 250 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ।

ਈ. ਡੀ. ਅਨੁਸਾਰ, ਰੋਹਤਾਸ ਗਰੁੱਪ ਦੇ ਨਿਰਦੇਸ਼ਕ ਈਸਵਰ ਰਸਤੋਗੀ, ਪਿਊਸ਼ ਰਸਤੋਗੀ, ਪੰਕਜ ਅਤੇ ਦੀਪਕ ਰਸਤੋਗੀ ਨੇ ਨਿਵੇਸ਼ਕਾਂ ਦੇ ਅਰਬਾਂ ਰੁਪਏ ਹੜੱਪਣ ਤੋਂ ਬਾਅਦ ਸਾਲ 2020 ’ਚ ਆਪਣੀਆਂ ਜਾਇਦਾਦਾਂ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਦੌਰਾਨ ਐੱਲ. ਜੇ. ਕੇ. ਕੰਪਨੀ ਨਾਲ ਉਨ੍ਹਾਂ ਦੀ ਡੀਲ ਹੋਈ।

ਸੰਘੀ ਏਜੈਂਸੀ ਦੀ ਜਾਂਚ ’ਚ ਸਾਹਮਣੇ ਆਇਆ ਕਿ ਜਿਨ੍ਹਾਂ ਜਾਇਦਾਦਾਂ ਦੀ ਅਸਲ ਕੀਮਤ ਲੱਗਭਗ 200 ਕਰੋਡ਼ ਰੁਪਏ ਸੀ, ਉਨ੍ਹਾਂ ਨੂੰ ਰਜਿਸਟਰੀ ’ਚ ਸਿਰਫ 25 ਤੋਂ 30 ਕਰੋਡ਼ ਰੁਪਏ ’ਚ ਵਿਖਾਇਆ ਗਿਆ। ਬਾਕੀ ਰਕਮ ਕਥਿਤ ਤੌਰ ’ਤੇ ਹੋਰ ਮਾਧਿਅਮਾਂ ਰਾਹੀਂ ਅਦਾ ਕੀਤੀ ਗਈ।

ਈ. ਡੀ. ਇਸ ਲੈਣ-ਦੇਣ ’ਚ ਸਟੈਂਪ ਚੋਰੀ ਦੇ ਐਂਗਲ ਦੀ ਵੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ 5 ਜਾਇਦਾਦਾਂ ਦੀ ਕੁੱਲ ਕੀਮਤ 250 ਕਰੋਡ਼ ਰੁਪਏ ਤੋਂ ਜ਼ਿਆਦਾ ਪਾਈ ਗਈ। ਐੱਲ. ਜੇ. ਕੇ. ਕੰਪਨੀ ਦੇ ਸੰਚਾਲਕ ਏ. ਕੇ. ਰਸਤੋਗੀ ਤੋਂ ਪੁੱਛਗਿੱਛ ’ਚ ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਸੀਤਾਪੁਰ ਅਤੇ ਸੁਲਤਾਨਪੁਰ ਰੋਡ ਸਮੇਤ 5 ਜਾਇਦਾਦਾਂ ਜ਼ਬਤ ਕਰ ਲਈ ਗਈਆਂ।

ਸੈਂਕੜੇ ਲੋਕਾਂ ਨਾਲ ਕਰੋਡ਼ਾਂ ਰੁਪਏ ਦੀ ਠਗੀ ਕੀਤੀ ਸੀ

ਰੋਹਤਾਸ ਗਰੁੱਪ ਦੇ ਨਿਰਦੇਸ਼ਕਾਂ ’ਤੇ ਲਖਨਊ ਦੇ ਹਜ਼ਰਤਗੰਜ, ਵਿਭੂਤੀਖੰਡ ਅਤੇ ਗੋਮਤੀਨਗਰ ਥਾਣਿਆਂ ਸਮੇਤ ਵੱਖ-ਵੱਖ ਜ਼ਿਲਿਆਂ ’ਚ 50 ਤੋਂ ਵੱਧ ਮਾਮਲੇ ਦਰਜ ਹਨ। ਗਰੁੱਪ ’ਤੇ ਪਹਿਲਾਂ ਤੋਂ ਹੀ ਗੈਂਗਸਟਰ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਕੰਪਨੀ ਨੇ 2011 ਅਤੇ 2013 ’ਚ ਹਾਈਟੈੱਕ ਟਾਊਨਸ਼ਿਪ ਦਾ ਝਾਂਸਾ ਦੇ ਕੇ ਸੈਂਕੜੇ ਲੋਕਾਂ ਨਾਲ ਕਰੋਡ਼ਾਂ ਰੁਪਏ ਦੀ ਠੱਗੀ ਕੀਤੀ ਸੀ।

Read More : ਭਿਆਨਕ ਹਾਦਸਾ, ਔਰਤ ਸਮੇਤ 2 ਦੀ ਮੌਤ

Leave a Reply

Your email address will not be published. Required fields are marked *