ਚਾਰੇ ਪਾਸੇ ਧੂੰਏਂ ਦੇ ਬੱਦਲ ਛਾਏ
ਤਿਰੂਵੱਲੂਰ, 13 ਜੁਲਾਈ : ਤਾਮਿਲਨਾਡੂ ਵਿਚ ਡੀਜ਼ਲ ਲੈ ਕੇ ਜਾ ਰਹੀ ਇਕ ਮਾਲ ਗੱਡੀ ਵਿਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਤਾਮਿਲਨਾਡੂ ਦੇ ਤਿਰੂਵੱਲੂਰ ਰੇਲਵੇ ਸਟੇਸ਼ਨ ਦੀ ਹੈ। ਇੱਥੇ ਇਕ ਮਾਲ ਗੱਡੀ ਇਕ ਟੈਂਕਰਾਂ ਵਿਚ ਡੀਜ਼ਲ ਲੈ ਕੇ ਜਾ ਰਹੀ ਸੀ। ਅਚਾਨਕ ਇਕ ਟੈਂਕਰ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸਨੇ ਕੁਝ ਹੀ ਸਮੇਂ ਵਿਚ 3 ਹੋਰ ਟੈਂਕਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਅੱਗ ਹੋਰ ਭਿਆਨਕ ਹੋ ਗਈ।
ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ, ਲੋਕਾਂ ਨੇ ਇਸ ਅੱਗ ਦੀ ਵੀਡੀਓ ਬਣਾ ਕੇ ਇਸਨੂੰ ਵਾਇਰਲ ਕੀਤਾ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਟੈਂਕਰ ਤੋਂ ਕਿੰਨੀਆਂ ਵੱਡੀਆਂ ਅੱਗਾਂ ਉੱਠ ਰਹੀਆਂ ਹਨ। ਇਸ ਦੇ ਨਾਲ ਹੀ ਕਈ ਟੈਂਕਰ ਰੇਲਵੇ ਪਟੜੀਆਂ ‘ਤੇ ਇੱਧਰ-ਉੱਧਰ ਖਿੰਡੇ ਹੋਏ ਹਨ।
ਡੀਜ਼ਲ ਟੈਂਕਰ ਵਿਚ ਲੱਗੀ ਅੱਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਟੈਂਕਰਾਂ ਤੋਂ ਕਿੰਨੀਆਂ ਵੱਡੀਆਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਹਨ ਅਤੇ ਚਾਰੇ ਪਾਸੇ ਧੂੰਏਂ ਦੇ ਬੱਦਲ ਛਾ ਗਏ।
Read More : ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ‘ਤੇ ਪਲਾਸਟਿਕ ‘ਤੇ ਪਾਬੰਦੀ