ਧੂਰੀ, 22 ਜੁਲਾਈ : ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਪ੍ਰਬੰਧਕੀ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ 3 ਤਹਿਸੀਲਦਾਰ ਅਤੇ 16 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਤਹਿਸੀਲਦਾਰ ਰੋਬਿਨਜੀਤ ਕੌਰ ਨੂੰ ਪੱਟੀ, ਰਮਨਦੀਪ ਕੌਰ ਨੂੰ ਖਮਾਣੋ ਅਤੇ ਤਨਵੀਰ ਕੌਰ ਨੂੰ ਪੰਜਾਬ ਬਿਊਰੋ ਇਨਵਸਟਮੈਂਟ ਪ੍ਰਮੋਸਨ ਤਾਇਨਾਤ ਕੀਤਾ ਗਿਆ ਹੈ।
ਨਾਇਬ ਤਹਿਸੀਲਦਾਰ ਦੀ ਸੂਚੀ ’ਚ ਅਮਰਪ੍ਰੀਤ ਸਿੰਘ ਨੂੰ ਖਨੌਰੀ, ਰਮੇਸ਼ ਢੀਂਗਰਾ ਨੂੰ ਦਸੂਹਾ, ਹਮੀਸ਼ ਕੁਮਾਰ ਨੂੰ ਲੌਂਗੋਵਾਲ, ਰਣਜੀਤ ਸਿੰਘ ਖਹਿਰਾ ਨੂੰ ਵਿਜੀਲੈਂਸ ਬਿਊਰੋ ਪੰਜਾਬ, ਬਲਵਿੰਦਰ ਸਿੰਘ ਨੂੰ ਲੋਹੀਆਂ, ਸੁਖਵਿੰਦਰ ਸਿੰਘ ਨੂੰ ਮਾਲੇਰਕੋਟਲਾ, ਜਗਤਾਰ ਸਿੰਘ ਨੂੰ ਦੂਧਨਸਾਧਾ, ਭੀਮ ਸੈਨ ਨੂੰ ਐੱਸ. ਆਰ. ਓ. ਹੁਸ਼ਿਆਰਪੁਰ, ਰਘਵੀਰ ਸਿੰਘ ਨੂੰ ਮਲੋਦ, ਚਰਨਜੀਤ ਕੌਰ ਨੂੰ ਥਹੀਵਾਲਾ, ਰਣਜੀਤ ਕੌਰ ਨੂੰ ਅਗਰੇਰੀਅਨ ਬਰਨਾਲਾ, ਅਕਵਿੰਦਰ ਕੌਰ ਨੂੰ ਹਰੀਕੇ, ਗੁਰਪ੍ਰੀਤ ਕੌਰ ਨੂੰ ਜੋਗਾ, ਜਸਵਿੰਦਰ ਕੌਰ ਨੂੰ ਦੋਦਾ, ਮਨਵੀਰ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੀਪ ਸਿੰਘ ਨੂੰ ਲੰਬੀ ਵਿਖੇ ਤਾਇਨਾਤ ਕੀਤਾ ਗਿਆ ਹੈ।
Read More : ਹਾਈ ਕੋਰਟ ਤੋਂ ਅਮਨਦੀਪ ਕੌਰ ਨੂੰ ਝਟਕਾ