15 ਅਗਸਤ ਨੂੰ ਤਿਰੰਗਾ ਸਾੜਨ ਦੀ ਧਮਕੀ, ਵਾਸ਼ਿੰਗਟਨ ’ਚ ਰੈਲੀ ਦਾ ਐਲਾਨ
ਖਾਲਿਸਤਾਨ ਰਾਏ ਸ਼ੁਮਾਰੀ ਦੀ ਸਾਜ਼ਿਸ਼, ਅਮਰੀਕਾ-ਕੈਨੇਡਾ ਤੋਂ ਸਮਰਥਕਾਂ ਨੂੰ ਇਕੱਠੇ ਕਰਨ ਦੀ ਯੋਜਨਾ
ਵਾਸ਼ਿੰਗਟਨ, 21 ਜੁਲਾਈ : ਖਾਲਿਸਤਾਨੀ ਸੰਗਠਨ ‘ਸਿੱਖ ਫਾਰ ਜਸਟਿਸ’ (ਐੱਸ. ਐੱਫ. ਜੀ.) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਹੈ।
ਗੁਰਪਤਵੰਤ ਸਿੰਘ ਪੰਨੂ ਨੇ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਵਾਸ਼ਿੰਗਟਨ ਡੀ. ਸੀ. ਵਿਚ ਭਾਰਤੀ ਦੂਤਘਰ ਦੇ ਸਾਹਮਣੇ ‘ਖਾਲਿਸਤਾਨ ਫਰੀਡਮ ਰੈਲੀ’ ਕਰਵਾਈ ਜਾਵੇਗੀ। ਪੰਨੂ ਨੇ ਇਕ ਵੀਡੀਓ ਵਿਚ ਤਿਰੰਗਾ ਸਾੜਨ ਦੀ ਧਮਕੀ ਦਿੱਤੀ ਅਤੇ ਇਸ ਨੂੰ ‘ਬਰਨ ਦਾ ਤਿਰੰਗਾ’ ਮੁਹਿੰਮ ਦਾ ਹਿੱਸਾ ਦੱਸਿਆ। ਇਸ ਤੋਂ ਇਲਾਵਾ ਉਸ ਨੇ 17 ਅਗਸਤ ਨੂੰ ਵਾਸ਼ਿੰਗਟਨ ਵਿਚ ਖਾਲਿਸਤਾਨ ਲਈ ਜਨਮਤ ਸੰਗ੍ਰਹਿ ਕਰਵਾਉਣ ਦਾ ਦਾਅਵਾ ਕੀਤਾ ਹੈ, ਜਿਸ ਵਿਚ ਅਮਰੀਕਾ ਅਤੇ ਕੈਨੇਡਾ ਤੋਂ ਖਾਲਿਸਤਾਨੀ ਸਮਰਥਕਾਂ ਨੂੰ ਸ਼ਾਮਲ ਕਰਨ ਦੀ ਗੱਲ ਕਹੀ ਹੈ।
ਪੰਨੂ ਦਾ ਇਹ ਕਦਮ ਭਾਰਤ ਵਿਰੁੱਧ ਉਸ ਦੀਆਂ ਲਗਾਤਾਰ ਜਾਰੀ ਭਾਰਤ ਵਿਰੋਧੀ ਗਤੀਵਿਧੀਆਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਉਹ ਪਹਿਲਾਂ ਵੀ ਕਈ ਵਾਰ ਭਾਰਤੀ ਆਗੂਆਂ ਅਤੇ ਪ੍ਰਤੀਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਦੇ ਚੁੱਕਾ ਹੈ। ਭਾਰਤੀ ਖੁਫੀਆ ਏਜੰਸੀਆਂ ਉਸ ਦੀਆਂ ਗਤੀਵਿਧੀਆਂ ’ਤੇ ਕੜੀ ਨਜ਼ਰ ਰੱਖ ਰਹੀਆਂ ਹਨ।
ਭਾਰਤ ਨੇ ਅੈੱਸ. ਐੱਫ. ਜੇ ਨੂੰ ਗੈਰਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ ਅਤੇ ਪੰਨੂ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਹਾਲਾਂਕਿ ਅਸੀਂ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦੇ।
Read More : ਬੱਸ ਤੋਂ ਹੇਠਾਂ ਉਤਰਨ ਸਮੇਂ UKG ਜਮਾਤ ਦੀ ਬੱਚੀ ਦੀ ਮੌਤ