ਖੇਤਾਂ ’ਚ ਬਣੀ ਮੋਟਰ ਨੇੜੇ ਝੁੱਗੀਆਂ ਵਿਚ ਰਹਿੰਦਾ ਸੀ ਮਜ਼ਦੂਰ ਪਰਿਵਾਰ
ਮਾਛੀਵਾੜਾ ਸਾਹਿਬ, 20 ਜੁਲਾਈ : ਜ਼ਿਲਾ ਲੁਧਿਆਣਾ ਦੇ ਸ਼ਹਿਰ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਪਵਾਤ ਵਿਖੇ ਬੀਤੀ ਰਾਤ 2 ਵਜੇ ਸੱਪ ਦੇ ਡੱਗਣ ਨਾਲ ਮਜ਼ਦੂਰ ਪਰਿਵਾਰ ਦੀਆਂ ਦੋ ਸਕੀਆਂ ਧੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ। ਜੋ ਕਿ ਸਕੂਲ ਵਿਚ ਪੜ੍ਹਦੀਆਂ ਸਨ।
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀਆਂ ਦੀ ਮਾਂ ਆਸ਼ਾ ਦੇਵੀ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋਂ ਆਪਣੇ 6 ਬੱਚਿਆਂ ਸਮੇਤ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਇਕ ਮੋਟਰ ਨੇੜੇ ਆਪਣੀ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਕੱਲ੍ਹ ਰਾਤ ਖਾਣੇ ਤੋਂ ਬਾਅਦ ਦੋਹਵੇਂ ਧੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਸੌ ਗਈਆਂ। ਰਾਤ ਕਰੀਬ 1 ਵਜੇ ਉਹ ਹੇਠਾਂ ਆ ਗਈਆਂ ਪਰ ਲਾਈਟ ਚਲੀ ਜਾਣ ਕਾਰਨ ਮੁੜ ਛੱਤ ’ਤੇ ਚੜ੍ਹ ਗਈਆਂ।
ਕੁਝ ਸਮੇਂ ਬਾਅਦ ਦੋਹਾਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਅਸੀਂ ਵੇਖਿਆ ਤਾਂ ਇਕ ਸੱਪ ਵਿਹੜੇ ਵਿਚ ਘੁੰਮ ਰਿਹਾ ਸੀ। ਪਰਿਵਾਰ ਨੇ ਸੱਪ ਨੂੰ ਮਾਰ ਦਿੱਤਾ, ਇਕ ਦੌਰਾਨ ਦੇਖਿਆ ਕਿ ਇੱਕ ਲੜਕੀ ਦੇ ਗਲੇ ਅਤੇ ਦੂਜੀ ਲੜਕੀ ਦੇ ਹੱਥ ’ਤੇ ਸੱਪ ਵੱਲੋਂ ਡੰਗਣ ਦੇ ਨਿਸ਼ਾਨ ਸਨ। ਕੁਝ ਮਿੰਟਾਂ ਵਿਚ ਹੀ ਅਨੁਪਮ ਅਤੇ ਸੁਰਭੀ ਦੇ ਮੂੰਹੋਂ ਝੱਗ ਨਿਕਲਣਾ ਸ਼ੁਰੂ ਹੋ ਗਿਆ। ਦੋਵਾਂ ਨੂੰ ਤੁਰੰਤ ਮਾਛੀਵਾੜਾ ਸਾਹਿਬ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹਰਦੀਪ ਸਿੰਘ ਨੇ ਦੱਸਿਆ ਕਿ ਇਹ ਪ੍ਰਵਾਸੀ ਮਜ਼ਦੂਰ ਸਾਡੀ ਮੋਟਰ ‘ਤੇ ਰਹਿ ਰਹੇ ਹਨ , ਜੋ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਹੈ। ਦੇਰ ਰਾਤ ਪਰਿਵਾਰਿਕ ਮੈਂਬਰ ਵੱਲੋਂ ਫੋਨ ਕਰ ਕੇ ਸੂਚਨਾ ਦਿੱਤੀ ਗਈ ਕਿ ਬੱਚਿਆਂ ਨੂੰ ਸੱਪ ਨੇ ਡੰਗ ਮਾਰਿਆ ਹੈ ਪਰੰਤੂ ਜਦ ਮੈਂ ਇੱਥੇ ਪਹੁੰਚਿਆ ਤਾਂ ਬੱਚੀਆਂ ਬੇਹੋਸ਼ ਪਈਆਂ ਸਨ, ਅਸੀਂ ਬੱਚਿਆਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਵੱਲੋਂ ਦੋਵਾਂ ਭੈਣਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
Read More : ਸਹਿਕਾਰੀ ਖੰਡ ਮਿੱਲਾਂ ਵੱਲ ਬਕਾਇਆ ਪਈ ਕਿਸਾਨਾਂ ਦੀ 198 ਕਰੋੜ ਰੁਪਏ ਦੀ ਰਾਸ਼ੀ