ਦੋਸਤਾਂ ਨਾਲ ਗਿਆ ਸੀ ਨਹਾਉਣ
ਜੰਡਿਆਲਾ ਗੁਰੂ, 13 ਜੁਲਾਈ :-ਜ਼ਿਲਾ ਅੰਮ੍ਰਿਤਸਰ ਵਿਚ ਪੈਂਦੇ ਕਸਬਾ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਭੰਗਵਾ ਦਾ 15 ਸਾਲਾ ਲੜਕਾ ਅਰੁਣ ਆਪਣੇ ਦੋਸਤਾਂ ਨਾਲ ਨਹਿਰ ’ਤੇ ਨਹਾਉਣ ਗਿਆ ਸੀ, ਜਿੱਥੇ ਉਹ ਨਹਾਉਂਦੇ ਸਮੇਂ ਨਹਿਰ ਵਿਚ ਡੁੱਬ ਗਿਆ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਨਹਿਰ ’ਤੇ ਪਹੁੰਚ ਗਏ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪੰਜ ਦਿਨਾਂ ਤੋਂ ਨਹਿਰ ਦੇ ਕਿਨਾਰੇ ਬੈਠੇ ਹਨ, ਪਰ ਉਨ੍ਹਾਂ ਦਾ ਪੁੱਤਰ ਨਹੀਂ ਮਿਲਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਦਦ ਮੰਗੀ ਹੈ।
Read More : ਪੈਸੇ ਦੇ ਲਾਲਚ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ