ਪਟਿਆਲਾ- ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖਡ਼ਾ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਲਗਾਈ ਗਈ ਸੇਵਾ ਤਹਿਤ ਅੱਜ ਦੂਜੇ ਦਿਨ ਦੀ ਸੇਵਾ ਪਾਤਸ਼ਾਹੀ ਨੌਂਵੀ ਗੁਰਦੁਆਰਾ ਬਹਾਦਰਗਡ਼੍ਹ ਸਾਹਿਬ ਵਿਖੇ ਕੀਤੀ ।
ਜਿਕਰਯੋਗ ਹੈ ਕਿ ਸਿੰਘ ਸਾਹਿਬ ਵੱਲੋਂ ਇਨ੍ਹਾਂ ਦੀ ਇਕ ਸੇਵਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਲਗਾਈ ਗਈ ਸੀ, ਜੋ ਕਿ ਮੰਗਲਵਾਰ ਨੂੰ ਦੋਨਾਂ ਆਗੂਆਂ ਨੇ ਕੀਤੀ। ਹੁਣ ਪੰਜ ਦਿਨ ਦੀ ਸੇਵਾ ਇਕ-ਇਕ ਘੰਟਾਂ ਕਿਸੇ ਵੀ ਅਸਥਾਨ ’ਤੇ ਲਾਈ ਗਈ ਸੀ, ਜਿਸ ਤਹਿਤ ਅੱਜ ਇਹ ਦੋਨੋਂ ਆਗੂਆਂ ਨੇ ਸਮੁੱਚੀ ਟੀਮ ਸਮੇਤ ਪਾਤਸ਼ਾਹੀ ਨੌਵੀ ਗੁਰਦੁਆਰਾ ਬਹਾਦਰਗਡ਼੍ਹ ਸਾਹਿਬ ਵਿਖੇ ਪਹੁੰਚੇ।
ਉਕਤ ਆਗੂਆਂ ਨੇ ਪਹਿਲਾਂ ਸਬਜ਼ੀ ਕੱਟਣ ਦੀ ਸੇਵਾ ਕੀਤੀ। ਫਿਰ ਬਰਤਨ ਧੋਣ ਅਤੇ ਇਸ ਤੋਂ ਬਾਅਦ ਲੰਗਰ ਵਰਤਾਉਣ ਅਤੇ ਅੰਤ ਵਿਚ ਜੋਡ਼ਾ ਘਰ ਵਿਚ ਜੋਡ਼ਿਆਂ ਦੀ ਸੇਵਾ ਕੀਤੀ ਗਈ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨਤਮਸਤਕ ਹੋ ਕੇ ਅਰਦਾਸ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਰਣਧੀਰ ਸਿੰਘ ਰੱਖਡ਼ਾ ਸਾਬਕਾ ਚੇਅਰਮੈਨ, ਭੁਪਿੰਦਰ ਸਿੰਘ ਸੇਖੁਪੁਰ ਹਲਕਾ ਇੰਚਾਰਜ ਘਨੌਰ, ਜਗਜੀਤ ਸਿੰਘ ਕੋਹਲੀ, ਜਸਵੀਰ ਸਿੰਘ ਲਲੀਨਾ, ਪ੍ਰੀਤਮ ਸਿੰਘ ਸਨੌਰ, ਅਰਜੁਨ ਸਿੰਘ ਸਨੌਰ, ਕ੍ਰਿਪਾਲ ਸਿੰਘ ਸਨੌਰ, ਹਰਵਿੰਦਰ ਸਿੰਘ ਡੰਡੋਆ, ਕੈਪਟਨ ਖੁਸਵੰਤ ਸਿੰਘ, ਬਲਵਿੰਦਰ ਸਿੰਘ ਬਹਾਦਰਗਡ਼੍ਹ, ਜਗਜੀਤ ਸਿੰਘ ਪਿੰਡ ਕੌਲੀ, ਜਰਨੈਲ ਸਿੰਘ ਰਾਠੌਰ ਆਦਿ ਵੀ ਹਾਜ਼ਰ ਸਨ।