Indigo plane

ਤਕਨੀਕੀ ਖ਼ਰਾਬੀ ਕਾਰਨ ਇੰਡੀਗੋ ਦੀ ਐਮਰਜੈਂਸੀ ਲੈਂਡਿੰਗ

ਸਪਾਈਸਜੈੱਟ ਵੀ 10 ਮਿੰਟ ਬਾਅਦ ਆਇਆ ਵਾਪਸ

ਦਿੱਲੀ, 19 ਜੂਨ -: ਵੀਰਵਾਰ ਸਵੇਰੇ ਦਿੱਲੀ ਤੋਂ ਲੇਹ ਜਾ ਰਿਹਾ ਇੰਡੀਗੋ ਦਾ ਜਹਾਜ਼ 6E 2006 ਤਕਨੀਕੀ ਖ਼ਰਾਬੀ ਕਾਰਨ ਦਿੱਲੀ ਵਾਪਸ ਆ ਗਿਆ। ਇਸ ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ 180 ਲੋਕ ਸਵਾਰ ਸਨ। ਇਸ ਤੋਂ ਇਲਾਵਾ ਸਪਾਈਸਜੈੱਟ ਵੀ ਉਡਾਣ ਭਰਨ ਤੋਂ 10 ਮਿੰਟ ਬਾਅਦ ਵਾਪਸ ਆ ਗਈ। ਇਹ ਉਡਾਣ ਹੈਦਰਾਬਾਦ ਤੋਂ ਤਿਰੂਪਤੀ ਜਾ ਰਹੀ ਸੀ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਏਅਰ ਇੰਡੀਆ ਦੀਆਂ 3 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿਚ ਦਿੱਲੀ-ਬਾਲੀ, ਟੋਰਾਂਟੋ-ਦਿੱਲੀ ਅਤੇ ਦੁਬਈ-ਦਿੱਲੀ ਉਡਾਣਾਂ ਸ਼ਾਮਲ ਸਨ। ਏਅਰਲਾਈਨ ਦੇ ਅਨੁਸਾਰ ਦਿੱਲੀ ਤੋਂ ਬਾਲੀ ਜਾਣ ਵਾਲੀ ਜਹਾਜ਼ AI2145 ਮੰਗਲਵਾਰ ਰਾਤ ਨੂੰ ਬਾਲੀ ਲਈ ਰਵਾਨਾ ਹੋਇਆ ਅਤੇ ਜਵਾਲਾਮੁਖੀ ਫਟਣ ਦੀਆਂ ਰਿਪੋਰਟਾਂ ਤੋਂ ਬਾਅਦ ਅੱਧ ਵਿਚਕਾਰ ਵਾਪਸ ਆ ਗਿਆ। ਬੁੱਧਵਾਰ ਸਵੇਰੇ ਜਹਾਜ਼ ਦਿੱਲੀ ਵਿੱਚ ਸੁਰੱਖਿਅਤ ਉਤਰ ਗਿਆ। ਏਅਰਲਾਈਨਾਂ ਵੱਲੋਂ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Read More : ਚੰਡੀਗੜ੍ਹ ਵਿਚ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ

Leave a Reply

Your email address will not be published. Required fields are marked *