ਡਾ. ਰਤਨ ਸਿੰਘ ਕੋਲ ਉਚ ਅਕਾਦਮਿਕ ਪੱਧਰ ’ਤੇ ਲੰਬਾ ਅਤੇ ਵਿਸ਼ਾਲ ਪ੍ਰਸ਼ਾਸਕੀ ਤਜ਼ਰਬਾ
ਪਟਿਆਲਾ, 14 ਜੂਨ :- ਪੰਜਾਬ ਦੇ ਰਾਜਪਾਲ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਦੇ ਨਿਰਦੇਸ਼ਾਂ ਅਨੁਸਾਰ ਪ੍ਰੋਫੈਸਰ (ਡਾ.) ਰਤਨ ਸਿੰਘ ਨੂੰ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ।
ਡਾ. ਰਤਨ ਸਿੰਘ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟਡੀਜ਼ ਵਿਚ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਕੋਲ ਉਚ ਅਕਾਦਮਿਕ ਪੱਧਰ ਤੇ ਲੰਬਾ ਅਤੇ ਵਿਸ਼ਾਲ ਪ੍ਰਸ਼ਾਸਕੀ ਤਜ਼ਰਬਾ ਹੈ।
ਉਨ੍ਹਾਂ ਨੇ ਲਗਭਗ 31 ਸਾਲਾਂ ਤੱਕ ਅਕਾਦਮਿਕ ਖੇਤਰ ਵਿਚ ਕੰਮ ਕਰਦੇ ਹੋਏ ਆਪਣੇ ਵਿਦਿਅਕ ਅਤੇ ਪ੍ਰਬੰਧਕੀ ਯੋਗਦਾਨ ਰਾਹੀਂ ਅਨੇਕਾਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਲ. ਐੱਲ. ਬੀ., ਐੱਲ. ਐੱਲ. ਐੱਮ., ਪੀ. ਐੱਚ. ਡੀ. ਅਤੇ ਕਈ ਹੋਰ ਪੋਸਟ ਗ੍ਰੈਜੂਏਟ ਡਿਗਰੀਆਂ ਹਾਸਲ ਕੀਤੀਆਂ ਹਨ।
ਡਾ. ਰਤਨ ਸਿੰਘ ਇਕ ਉਘੇ ਲੇਖਕ ਵੀ ਹਨ ਅਤੇ ਉਨ੍ਹਾਂ ਨੇ 80 ਤੋਂ ਵੱਧ ਰਿਸਰਚ ਪੇਪਰਾਂ ਅਤੇ ਕਿਤਾਬਾਂ ਦਾ ਪ੍ਰਕਾਸ਼ਨ ਕੀਤਾ ਹੈ, ਜੋ ਉਨ੍ਹਾਂ ਦੀ ਵਿਦਿਅਕ ਪਾਰਦਰਸ਼ਤਾ ਨੂੰ ਦਰਸਾਉਂਦੇ ਹਨ। ਪੰਜਾਬ ਯੂਨੀਵਰਸਿਟੀ ਵਿਚ ਉਨ੍ਹਾਂ ਨੇ ਐਸੋਸੀਏਟ ਡੀਨ ਸਟੂਡੈਂਟ ਵੈਲਫੇਅਰ, ਚੀਫ ਵਿਜੀਲੈਂਸ ਅਫਸਰ ਅਤੇ ਡਾਇਰੈਕਟਰ ਵਰਗੇ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕਰਦੇ ਹੋਏ ਯੂਨੀਵਰਸਿਟੀ ਦੇ ਕਈ ਪੱਖਾਂ ਨੂੰ ਮਜ਼ਬੂਤ ਕੀਤਾ।
Read More : ਪੀ. ਯੂ. ਦੀਆਂ ਦਲੀਲਾਂ ਨਾਲ ਸਹਿਮਤ ਹੋਈ ਅਦਾਲਤ