ਲੁਧਿਆਣਾ ਦੇ ਕਈ ਇਲਾਕਿਆ ਵਿਚ ਪੁਲਸ ਹੀ ਪੁਲਸ
ਲੁਧਿਆਣਾ : ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਤੇ ਡਾਈਂਗ ਇੰਡਸਟਰੀ ਵਿਚਾਲੇ ਚੱਲ ਰਰਹੇ ਵਿਵਾਦ ਦੇ ਮੱਦੇਨਜ਼ਰ ਲੁਧਿਆਣਾ ਦੇ ਕਈ ਇਲਾਕੇ ਵਿਚ ਪੁਲਸ ਹੀ ਪੁਲਸ ਹੈ । ਕਾਲੇ ਪਾਣੀ ਦਾ ਮੋਰਚਾ ਟੀਮ ਵੱਲੋਂ ਅੱਜ ਤਾਜਪੁਰ ਰੋਡ ਸਥਿਤ ਸੀ.ਈ.ਟੀ.ਪੀ. ਦਾ ਡਿਸਚਾਰਜ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਦੇ ਜਵਾਬ ਵਿਚ ਡਾਈਂਗ ਇੰਡਸਟਰੀ ਵੱਲੋਂ ਉਸ ਪੁਆਇੰਟ ‘ਤੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੂੰ ਇਕੱਠਾ ਕਰ ਲਿਆ ਗਿਆ ਹੈ, ਜਿਸ ਕਾਰਨ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਪੁਲਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਫਿਰੋਜ਼ਪੁਰ ਰੋਡ ਤੋਂ ਲੈ ਕੇ ਸਾਰੇ ਪੁਆਇੰਟਾਂ ‘ਤੇ ਵੱਡੀ ਗਿਣਤੀ ਵਿਚ ਫ਼ੋਰਸ ਲਗਾਈ ਗਈ ਹੈ।
ਇਸ ਮਾਮਲੇ ਵਿਚ ਲੱਖਾ ਸਿਧਾਣਾ ਵੱਲੋਂ ਫੇਸਬੁੱਕ ‘ਤੇ ਲਾਈਵ ਹੋ ਕੇ ਉਨ੍ਹਾਂ ਦੇ ਮੈਂਬਰਾਂ ਨੂੰ ਲੁਧਿਆਣਾ ਆਉਣ ਤੋਂ ਰੋਕਣ ਦੇ ਨਾਲ-ਨਾਲ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।