ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਸ਼ੁਰੂ
ਸੰਗਰੂਰ, 11 ਜੂਨ :- ਜ਼ਿਲਾ ਸੰਗਰੂਰ ਵਿਖੇ ਸਿਵਲ ਹਸਪਤਾਲ ਦੀਆਂ ਪੌੜੀਆਂ ਕੋਲੋਂ ਦੋ ਤੋਂ ਢਾਈ ਮਹੀਨੇ ਦਾ ਭਰੂਣ ਮਿਲਿਆ ਹੈ।
ਪੁਲਸ ਸਟੇਸ਼ਨ ’ਚ ਦਰਜ ਸ਼ਿਕਾਇਤ ਦੇ ਅਨੁਸਾਰ ਸਟਾਫ ਨਰਸ ਨਰਿੰਦਰ ਕੌਰ ਸਿਵਲ ਹਸਪਤਾਲ ਸੰਗਰੂਰ ਨੇ ਦੱਸਿਆ ਕਿ ਜਦੋਂ ਉਹ ਡਿਊਟੀ ’ਤੇ ਤਾਇਨਾਤ ਸੀ। ਉਸ ਦੀ ਡਿਊਟੀ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਸਿਵਲ ਹਸਪਤਾਲ ਦੇ ਮੈਡੀਕਲ ਵਾਰਡ ਵਿਚ ਸੀ ਅਤੇ ਆਪਣੀ ਡਿਊਟੀ ਲਈ ਵਾਰਡ ’ਚ ਮੌਜੂਦ ਸੀ।
ਇਸ ਦੌਰਾਨ, ਕਿਸੇ ਨੇ ਉਸ ਨੂੰ ਸੂਚਨਾ ਦਿੱਤੀ ਕਿ ਸਿਵਲ ਹਸਪਤਾਲ ਦੇ ਓ. ਪੀ. ਡੀ. ਵਾਲੇ ਪਾਸੇ ਮੈਡੀਕਲ ਵਾਰਡ ਵੱਲ ਜਾਣ ਵਾਲੇ ਪੋੜੀਆਂ ’ਤੇ ਮਾਸ ਦਾ ਇਕ ਟੁਕੜਾ ਪਿਆ ਹੈ।
ਇਸ ਤੋਂ ਬਾਅਦ ਜਦੋਂ ਉਹ ਦੇਖਣ ਗਈ ਤਾਂ ਕਿਸੇ ਅਣਪਛਾਤੇ ਵਿਅਕਤੀ/ਔਰਤ ਨੇ ਇਕ ਛੋਟੇ ਜਿਹੇ ਭਰੂਣ ਦਾ ਗਰਭਪਾਤ ਕਰਵਾ ਦਿੱਤਾ ਸੀ ਜੋ ਕਿ ਲੱਗਭਗ 2 ਤੋਂ 2.5 ਮਹੀਨੇ ਪੁਰਾਣਾ ਜਾਪਦਾ ਸੀ ਅਤੇ ਉਸ ਨੂੰ ਉੱਥੇ ਸੁੱਟ ਦਿੱਤਾ ਸੀ।
ਪੁਲਸ ਨੇ ਸਟਾਫ ਨਰਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਨੈਸ਼ਨਲ ਹਾਈਵੇ ’ਤੇ ਟਰੱਕ ਨੂੰ ਲੱਗੀ ਅੱਗ