ਲੱਖ ਦਾ ਸਾਮਾਨ ਸੜ ਕੇ ਸੁਆਹ
ਦੇਵੀਗੜ੍ਹ, 5 ਜੂਨ :- ਜ਼ਿਲਾ ਪਟਿਆਲਾ ਦੇ ਕਬਸਾ ਦੇਵੀਗੜ੍ਹ ਤੋਂ 10 ਕੁ ਕਿਲੋਮੀਟਰ ਦੂਰ ਪਿੰਡ ਹਰੀਗੜ੍ਹ ਨੇੜੇ ਟਾਂਗਰੀ ਨਦੀ ਦੇ ਕੰਢੇ ’ਤੇ ਕੰਬਾਈਨਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ’ਚ ਲੱਗੀਆਂ ਕੁਝ ਮਸ਼ੀਨਾਂ ਅਤੇ ਤਿਆਰ ਹੋਇਆ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਇਸ ਸਬੰਧੀ ਭਾਰਤ ਐਗਰੋ ਇੰਡਸਟਰੀਜ਼ ਦੇ ਮਾਲਕ ਕੁਲਦੀਪ ਸਿੰਘ, ਜੋ ਕਿ ਪਿੰਡ ਬੀਬੀਪੁਰ ਦਾ ਰਹਿਣ ਵਾਲਾ ਹੈ, ਨੇ ਇਸ ਫੈਕਟਰੀ ਲਈ ਬੈਂਕ ਤੋਂ ਲਿਮਟ ਬਣਵਾ ਕੇ ਕੰਬਾਈਨਾਂ ਦੇ ਪਾਰਟਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਕੰਮ ਠੀਕ ਚੱਲ ਰਿਹਾ ਸੀ ਪਰ ਬੀਤੇ ਦਿਨ ਦੁਪਹਿਰ ਦੇ ਸਮੇਂ ਅਚਾਨਕ ਫੈਕਟਰੀ ’ਚ ਬਿਜਲੀ ਦਾ ਸ਼ਾਰਟ-ਸਰਕਟ ਹੋ ਗਿਆ, ਜਿਸ ਕਾਰਨ ਪਹਿਲਾਂ ਅੱਗ ਕਮਰੇ ’ਚ ਪਏ ਤੇਲ ਨੂੰ ਲੱਗੀ, ਜਿਸ ਤੋਂ ਇਸ ਅੱਗ ਨੇ ਪਹਿਲਾਂ ਮਸ਼ੀਨਰੀ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਮੁੜ ਫੈਕਟਰੀ ’ਚ ਕੰਬਾਈਨਾਂ ਦੇ ਬਣੇ ਪੁਰਜ਼ੇ ਇਸ ਭਾਰੀ ਅੱਗ ਨਾਲ ਸੜ ਕੇ ਸੁਆਹ ਹੋ ਗਏ।
ਕਮਰੇ ’ਚ ਵੱਡੀ ਮਾਤਰਾ ’ਚ ਪਿਆ ਤੇਲ, ਰੰਗ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਲੱਗੀ ਅੱਗ ਨਾਲ ਉਨ੍ਹਾਂ ਦਾ 40-50 ਲੱਖ ਦਾ ਨੁਕਸਾਨ ਹੋ ਗਿਆ ਹੈ।
Read More : ਕੇਂਦਰੀ ਜੇਲ ਦਾ ਵਾਰਡਨ ਗ੍ਰਿਫਤਾਰ