ਜ਼ੀਰਕਪੁਰ ਦੇ ਸ਼ਿਵਾਲਿਕ ਬਿਹਾਰ ਦੇ ਵਿਚ ਰਹਿਣ ਵਾਲ 17 ਸਾਲਾ ਲੜਕੇ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਨੌਜਵਾਨ ਦਾ ਨਾਮ ਮੌਲਿਕ ਵਰਮਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਚੰਡੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਦਾ ਸੀ ਅਤੇ ਚੰਡੀਗੜ੍ਹ ਸਾਈਬਰ ਸੈੱਲ ਨੇ ਬੱਚੇ ਨੂੰ ਪੁੱਛਗਿੱਛ ਲਈ ਬੁਲਾਇਆ ਸੀ।
ਸਾਈਬਰ ਸੈੱਲ ਵਿੱਚ ਤਾਇਨਾਤ ਏਐਸਆਈ ਗੁਰਦੇਵ ਸਿੰਘ ਨੇ ਕਿਹਾ ਕਿ ਬਾਕੀ ਹੋਰ ਬੱਚਿਆ ਨੂੰ ਵੀ ਬੁਲਾਇਆ ਸੀ ਪਰ ਮੌਲਿਕ ਇੱਕਲਾ ਹੀ ਉਥੋ ਚੱਲਾ ਗਿਆ। ਪੁਲਿਸ ਨੇ ਕਿਹਾ ਹੈ ਕਿ ਸੁਸਾਈਡ ਨੋਟ ਮਿਲਿਆ ਹੈ ਅਤੇ ਉਸਦੇ ਆਧਾਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
