ਕਿਸੇ ਵੀ ਕੀਮਤ ’ਤੇ ਕੋਈ ਸਿਆਸੀ ਪਾਰਟੀ ਜੁਆਇਨ ਨਹੀਂ ਕਰਾਂਗੀ : ਜਸਵਿੰਦਰ ਕੌਰ ਬਾਠ
ਪਟਿਆਲਾ :- ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿਚ ਸਾਬਕਾ ਸੈਨਿਕਾ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਲਾਇਆ ਗਿਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕੇਸ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ, ਕਿਉਂÎਕਿ ਕੇਂਦਰ ਦੀ ਨਿਰਪੱਖ ਏਜੰਸੀ ਇਸ ਦੀ ਸਹੀ ਤਰੀਕੇ ਨਾਲ ਜਾਂਚ ਕਰੇਗੀ।
ਜਸਵਿੰਦਰ ਕੌਰ ਬਾਠ ਨੇ ਐਲਾਨ ਕੀਤਾ ਕਿ ਉਹ ਹਰ ਜ਼ਰੂਰਤਮੰਦ ਨਾਲ ਖਡ਼੍ਹੇਗੀ ਅਤੇ ਕਿਸੇ ਵੀ ਕੀਮਤ ’ਤੇ ਕੋਈ ਵੀ ਸਿਆਲੀ ਪਾਰਟੀ ਜੁਆਇਨ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਲਡ਼ਾਈ ਉਨ੍ਹਾਂ ਦੀ ਇਕੱਲਿਆਂ ਦੀ ਨਹੀਂ, ਸਗੋਂ ਸਾਡੇ ਸਾਰਿਆਂ ਦੀ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਲਡ਼ਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ’ਚ ਚਾਰੇ ਇੰਸਪੈਕਟਰਾਂ ’ਦੇ ਕੇਸ ਦਰਜ ਕਰ ਕੇ ਉਨ੍ਹਾਂ ਜ਼ਿਲੇ ਤੋਂ ਬਾਹਰ ਤਬਾਦਲਾ ਕਰ ਦਿੱਤਾ ਗਿਆ ਹੈ। ਏ. ਡੀ. ਜੀ. ਪੀ. ਦੀ ਅਗਵਾਈ ਹੇਠ ਸਪੈਸ਼ਲ Îਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ ਇਸ ਦੀ ਨਿਆਇਕ ਜਾਂਚ ਕਰ ਰਹੇ ਹਨ।
ਪੁਲਸ ਅਫਸਰਾਂ ਦੇ ਪਰਿਵਾਰ ਵੀ ਸ਼ੋਸਲ ਮੀਡੀਆ ’ਤੇ ਆਏ ਅੱਗੇ
ਇਸ ਮਾਮਲੇ ’ਚ ਸ਼ੋਸਲ ਮੀਡੀਆ ’ਤੇ ਪੁਲਸ ਅਫਸਰਾਂ ਦੇ ਪਰਿਵਾਰ ਵੀ ਅੱਗੇ ਆਏ। ਉਨ੍ਹਾਂ ਕਿਹਾ ਕਿ ਪੁਲਸ ਵੀ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਸੁਰੱਖਿਆ ਕਰਦੀ ਹੈ। ਰੌਣੀ ਸਿੰਘ ਅਤੇ ਹੈਰੀ ਬੋਪਾਰਾਏ ਦੇ ਪਰਿਵਾਰ ਨੇ ਕਿਹਾ ਕਿ ਉਹ ਅੱਤਵਾਦ ਪੀਡ਼ਤ ਪਰਿਵਾਰ ਹਨ, ਦੇਸ਼ ਦੀ ਰੱਖਿਆ ਲਈ ਉਨ੍ਹਾਂ ਦੇ ਪਰਿਵਾਰ ਨੇ ਕੁਰਬਾਨੀਆਂ ਦਿੱਤੀਆਂ ਹਨ। ਹੁਣ ਉਨ੍ਹਾਂ ਅਤੇ ਬਾਕੀ ਅਫਸਰਾਂ ਦੇ ਪਰਿਵਾਰਾਂ ਨੂੰ ਜਸਵਿੰਦਰ ਕੌਰ ਬਾਠ ਵੱਲੋਂ ਸਟੇਜਾਂ ਤੋਂ ਸ਼ਰੇਆਮ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ, ਇਹ ਕਿਹਡ਼ੀ ਭਾਸ਼ਾ ਹੈ, ਜਦੋਂ ਕੇਸ ਦਰਜ ਹੋ ਗਿਆ ਅਤੇ ਨਿਆਂਇਕ ਜਾਂਚ ਸ਼ੁਰੂ ਹੋ ਗਈ ਹੈ। ਬਿਨ੍ਹਾਂ ਤੱਥ ਸਾਹਮਣੇ ਆਉਣ ਤੋਂ ਪਹਿਲਾਂ ਇਸ ਤਰ੍ਹਾਂ ਜਨਤਕ ਤੌਰ ’ਤੇ ਅਫਸਰਾਂ ਨੂੰ ਭੈਣਾਂ ਦੀਆਂ ਗਾਲ੍ਹਾਂ ਕੱਢਣਾ ਕਿਹਡ਼ੇ ਨਜ਼ਰੀਏ ਤੋਂ ਸਹੀ ਹੈ। ਕੀ ਇਹ ਕਾਨੂੰਨ ਦੇ ਨਜ਼ਰੀਏ ’ਚ ਅਪਰਾਧ ਦੀ ਸ਼੍ਰੇਣੀ ’ਚ ਨਹੀਂ ਆਉਂਦਾ।
ਅਫਸਰਾਂ ਦੇ ਪਰਿਵਾਰਾਂ ਨੇ ਕਿਹਾ ਕਿ ਫੌਜ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਪਰ ਕੁਰਬਾਨੀਆਂ ਪੁਲਸ ਅਫਸਰਾਂ ਨੇ ਵੀ ਦਿੱਤੀਆਂ ਹਨ ਅਤੇ ਇਹ ਲਡ਼ਾਈ ਫੌਜ ਬਨਾਮ ਪੁਲਸ ਨਹੀਂ ਅਤੇ ਸਾਡੇ ਲਈ ਦੋਨੋਂ ਹੀ ਸਤਿਕਾਰ ਦੇ ਯੋਗ ਹਨ।
