ਸਾਈਕਲ ਨਾਲ ਟਕਰਾਉਣ ਕਾਰਨ ਵਿਗੜਿਆ ਸੰਤੁਲਨ
ਲੁਧਿਆਣਾ ਦੇ ਜਗਰਾਉਂ ਦੇ ਰੇਲਵੇ ਪੁਲ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ (22) ਵਾਸੀ ਬਣੀਆਂਵਾਲ ਵਜੋਂ ਹੋਈ ਹੈ। ਇਹ ਘਟਨਾ ਤਹਿਸੀਲ ਰੋਡ ’ਤੇ ਸਥਿਤ ਰੇਲਵੇ ਪੁਲ ’ਤੇ ਵਾਪਰੀ।
ਜਾਣਕਾਰੀ ਅਨੁਸਾਰ ਰਾਣੀ ਝਾਂਸੀ ਚੌਕ ਵੱਲੋਂ ਆਲੂਆਂ ਦੀ ਭਰੀ ਟਰਾਲੀ ਦੇ ਪਿੱਛੇ ਸਾਈਕਲ ਸਵਾਰ ਬਜ਼ੁਰਗ ਜਾ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਐਕਵਿਟਾ ਸਵਾਰ ਲੜਕੀ ਦੀ ਸਾਈਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਬਜ਼ੁਰਗ ਸਾਈਕਲ ਸਵਾਰ ਇਕ ਪਾਸੇ ਅਤੇ ਸਾਈਕਲ ਦੂਜੇ ਪਾਸੇ ਡਿੱਗ ਗਿਆ।
ਇਸ ਹਾਦਸੇ ਵਿਚ ਐਕਟਿਵਾ ਦਾ ਸੰਤੁਲਨ ਵਿਗਣ ਕਾਰਨ ਲੜਕੀ ਟਰਾਲੀ ਦੇ ਟਾਇਰ ਅੱਗੇ ਡਿੱਗ ਗਈ ਅਤੇ ਟਰਾਲੀ ਉਸ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀ ਬਜ਼ੁਰਗ ਦੀ ਪਛਾਣ ਜ਼ੋਰਾ ਸਿੰਘ ਵਾਸੀ ਚੁੰਗੀ ਨੰਬਰ 5, ਜਗਰਾਉਂ ਵਜੋਂ ਹੋਈ ਹੈ।
ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਿਸ ਨੇ ਜ਼ਖਮੀ ਬਜ਼ੁਰਗ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
