2 ਭੈਣਾਂ ਦਾ ਇਕਲੌਤਾ ਭਰਾ ਸੀ
ਨਾਭਾ – ਹਲਕਾ ਨਾਭਾ ਦੇ ਪਿੰਡ ਛੀਟਾਂਵਾਲਾ ਵਾਲਾ ਵਿਖੇ ਭੱਠੇ ’ਤੇ ਟਰੈਕਟਰ ਚਲਾ ਕੇ ਮਜ਼ਦੂਰੀ ਕਰਦੇ 24 ਸਾਲ ਦੇ ਜਸਵੀਰ ਸਿੰਘ ਸੀਰਾ ਪੁੱਤਰ ਬਲਜੀਤ ਸਿੰਘ ਪਿੰਡ ਕੋਟਕਲਾ ਦੀ ਹਾਈ ਵੋਲਟੇਜ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਜਸਵੀਰ ਟਰੈਕਟਰ ਦੇ ਉੱਪਰ ਖੜ੍ਹਾ ਸੀ ਅਤੇ ਬਿਜਲੀ ਦੀਆਂ ਤਾਰਾਂ ਉਸ ਜਗ੍ਹਾ ਤੋਂ ਨੀਵੀਆਂ ਲੰਘ ਰਹੀਆਂ ਸਨ, ਜਿਥੇ ਮਿੱਟੀ ਦੀ ਢੇਰੀ ਮਜ਼ਦੂਰੀ ਕਰਨ ਸਮੇਂ ਬਣਾਈ ਜਾ ਰਹੀ ਸੀ। ਕਰੰਟ ਲੱਗਣ ਉਪਰੰਤ ਜਦੋਂ ਜਸਵੀਰ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ, ਉਸ ਦੀ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਘਾਟ ਵਿਖੇ ਰੱਖੀ ਗਈ। ਇਸ ਸਬੰਧੀ ਸੂਚਨਾ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ। ਮ੍ਰਿਤਕ ਜਸਵੀਰ 2 ਭੈਣਾਂ ਦਾ ਇਕਲੌਤਾ ਭਰਾ ਸੀ।
