115 ਵੀਰ-ਭੈਣਾਂ ਦੇ ਸਿਰਾਂ ’ਤੇ ਦਸਤਾਰ-ਦੁਮਾਲੇ ਸਜਾਉਣ ਦੀ ਸਿਖਲਾਈ ਦਿੱਤੀ
ਘਨੌਰ-: ਪਿੰਡ ਜੰਡ ਮੰਗੋਲੀ ਵਿਖੇ ਮਾਘੀ ਦਾ ਜੋੜ ਮੇਲ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਂਦਾ ਹੈ। ਇਸ ’ਚ 7ਵਾਂ ਦਸਤਾਰ-ਦੁਮਾਲਾ ਸਿਖਲਾਈ ਕੈਂਪ ਲਾਇਆ ਗਿਆ।
ਇਸ ਮੌਕੇ ਸਟੇਟ ਅੈਵਾਰਡੀ ਜਸਵਿੰਦਰ ਸਿੰਘ ਚਪੜ੍ਹ ਅਤੇ ਰਣਬੀਰ ਸਿੰਘ ਦਸਤਾਰ ਕੋਚ ਨੇ ਦੱਸਿਆ ਕਿ ਸਵੇਰ 9 ਤੋਂ ਸ਼ਾਮ 4:30 ਵਜੇ ਤੱਕ ਲਗਾਤਾਰ ਲਗਭਗ 115 ਵੀਰ-ਭੈਣਾਂ ਦੇ ਸਿਰਾਂ ’ਤੇ ਦਸਤਾਰ-ਦੁਮਾਲੇ ਸਜਾਉਣ ਦੀ ਸਿਖਲਾਈ ਦਿੱਤੀ ਗਈ, ਜਿਸ ’ਚ 85 ਦਸਤਾਰਾਂ ਫ੍ਰੀ ਭੇਟ ਕੀਤੀਆਂ ਗਈਆਂ।
ਇਸ ਦੌਰਾਨ ਬਾਬਾ ਗੁਰਤਾਰ ਸਿੰਘ ਚਪੜ੍ਹ ਅਤੇ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਦਸਤਾਰ ਅਨੇਕਾਂ ਕੁਰਬਾਨੀਆਂ ਦੇ ਕੇ ਪ੍ਰਾਪਤ ਹੋਈ ਹੈ। ਹਰੇਕ ਸਰਦਾਰ ਪੰਜਾਬੀ ਦੇ ਸਿਰ ’ਤੇ ਸੋਹਣੀ ਦਸਤਾਰ ਬੰਨ੍ਹੀ ਹੋਣੀ ਚਾਹੀਦੀ ਹੈ। ਇਸ ਮੌਕੇ ਦਸਤਾਰਾਂ ਦੇ ਨਾਲ ਸਰਟੀਫਿਕੇਟ ਤੇ ਮੈਡਲਜ਼ ਵੀ ਭੇਟ ਕੀਤੇ ਗਏ। ਕੈਂਪ ਦੀ ਸਮਾਪਤੀ ਮੌਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਜਸਵਿੰਦਰ ਸਿੰਘ ਚਪੜ੍ਹ ਨੇ ਸਾਰੇ ਸਹਿਯੋਗੀ ਵੀਰ-ਭੈਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
