ਖਨੌਰੀ ‘ਤੇ ਗੀਜਰ ਫਟਣ ਕਾਰਨ ਕਿਸਾਨ ਝੁਲਸਿਆ
- ਮ੍ਰਿਤਕ ਦੇਹ ਰਾਜਿੰਦਰਾ ਹਸਪਤਾਲ ‘ਚ : ਕਿਸਾਨਾਂ ਵਲੋ ਸੰਸਕਾਰ ਨਾ ਕਰਨ ਦਾ ਐਲਾਨ
ਸੰਭੂ ਅਤੇ ਖਨੌਰੀ ਬਾਰਡਰਾਂ ‘ਤੇ ਅੱਜ ਦਾ ਦਿਨ ਕਿਸਾਨਾ ਲਈ ਬੇਹਦ ਮਾੜਾ ਰਿਹਾ। ਸੰਭੂ ਬਾਰਡਰ ਤੇ ਇੱਕ ਕਿਸਾਨ ਰੇਸ਼ਮ ਸਿੰਘ ਮੋਦੀ ਸਰਕਾਰ ਤੋ ਤੰਗ ਹੋ ਕੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ ਕਰ ਲਈ। ਦੂਸਰੇ ਪਾਸੇ ਖਨੌਰੀ ਬਾਰਡਰ ‘ਤੇ ਕਿਸਾਨ ਗੁਰਦਿਆਲ ਸਿੰਘ ਪੁੱਤਰ ਸੁਲਖਣ ਸਿੰਘ ਸਮਾਣਾ ਵਾਸੀ ਗੀਜਰ ਫਟਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸਨੂੰ ਰਾਜਪੁਰਾ ਵਿਖੇ ਜੇਰੇ ਇਲਾਜ ਰਖਿਆ ਗਿਆ ਹੈ।
ਕਿਸਾਨ ਮਜ਼ਦੂਰ ਮੋਰਚਾ ਦੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਬਲਵੰਤ ਸਿੰਘ ਬਹਿਰਾਮਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਭੂ ਬਾਰਡਰ ਤੇ ਕਿਸਾਨ ਅੰਦੋਲਨ ਚਲਦਿਆਂ 330 ਦਿਨ ਬੀਤ ਚੁੱਕੇ ਹਨ ਇਸ ਅੰਦੋਲਨ ਦੋਰਾਨ ਐਨ ਡੀ ਏ ਦੀ ਕੇਂਦਰ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਦੁੱਖ ਵਜੋ ਇਸ ਕਿਸਾਨ ਨੇ ਸਲਫਾਸ ਖਾਕੇ ਖੁਦਕਸੀ ਕੀਤੀ ਹੈ। ਇਸ ਕਿਸਾਨ ਨੂੰ ਪਹਿਲਾ ਰਾਜਪੁਰਾ ਲਿਜਾਇਆ ਗਿਆ ਉਸ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ ਜਿਥੇ ਇਲਾਜ ਦੋਰਾਨ ਦਮ ਤੋੜ ਗਿਆ।
ਕਿਸਾਨ ਦੀ ਦੇਹ ਨੂੰ ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਰਾਜਿੰਦਰਾ ਹਸਪਤਾਲ ਵਿਚ ਹੀ ਰਖਿਆ ਹੋਇਆ ਸੀ। ਕਿਸਾਨਾਂ ਨੇ ਰੋਸ਼ ਵਜੋ ਕਿਸਾਨ ਦਾ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ। ਸਰਵਨ ਸਿੰਘ ਪੰਧੇਰ, ਬਹਿਰਾਮਕੇ ਨੇ ਆਖਿਆ ਕਿ ਇਸ ਕਿਸਾਨ ਦੇ ਪਰਿਵਾਰ ਨੂੰ ਤੁਰੰਤ 25 ਲੱਖ ਰੁਪਏ ਮੁਆਵਜਾ, ਇੱਕ ਸਰਕਾਰੀ ਨੌਰਕੀ ਦਿੱਤੀ ਜਾਵੇ ਅਤੇ ਜੋ ਕਿਸਾਨ ਤੋਂ ਖੁਦਕੁਸ਼ੀ ਨੋਟ ਮਿਲਿਆ ਹੈ, ਉਸ ਤਹਿਤ ਮੋਦੀ ਸਰਕਾਰ ਉਪਰ ਪਰਚਾ ਬਣਦਾ ਹੈ, ਉਹ ਦਰਜ ਕੀਤਾ ਜਾਵੇ। ਦੇਰ ਸ਼ਾਮ ਤੱਕ ਪਟਿਆਲਾ ਵਿਖੇ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਸੀ, ਜਿਸਦਾ ਅਜੇ ਤੱਕ ਕੋਈ ਹੱਲ ਨਾ ਨਿਕਲਿਆ।
ਇਹ ਕਿਸਾਨ ਰੇਸ਼ਮ ਸਿੰਘ ਪਿਤਾ ਜਗਤਾਰ ਸਿੰਘ, ਪਿੰਡ ਪਹੂ ਵਿੰਡ ਜਿਲਾ ਤਰਤਾਰਨ, ਉਮਰ 55 ਸਾਲ ਜਿਲਾ ਤਰਨਤਾਰਨ ਹੇ ਜੋ ਕਿ ਕਿਸਾਨ ਮਜ਼ਦੂਰ ਸਘੰਰਸ ਕਮੇਟੀ ਪੰਜਾਬ ਦਾ ਆਗੂ ਹੈ।