ਖਰੀਦ ਏਜੰਸੀਆਂ ਨਾਲ ਕੀਤੀ ਮੀਟਿੰਗ
ਗੁਰਦਾਸਪੁਰ, 30 ਅਕਤੂਬਰ : ਅੱਜ ਗੁਰਦਾਸਪੁਰ ਵਿਖੇ ਮੈਂਬਰ ਲੋਕ ਸਭਾ ਅਤੇ ਚੇਅਰਮੈਨ ਐੱਫ. ਸੀ. ਆਈ. ਸਲਾਹਕਾਰ ਕਮੇਟੀ ਪੰਜਾਬ ਅਤੇ ਮੈਂਬਰ ਸ਼ੇਰ ਸਿੰਘ ਘੁਬਾਇਆ ਐੱਫ.ਸੀ.ਆਈ. ਦੇ ਦਫਤਰ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦੱਸਿਆ ਖਰੀਦ ਪ੍ਰਬੰਧਾਂ ਸਬੰਧੀ ਏਜੰਸੀਆਂ ਕੋਲੋਂ ਜਾਣਕਾਰੀ ਲਈ ਗਈ ਹੈ।
ਕਣਕ ਅਤੇ ਚੌਲ ਜੋ ਬਾਹਰ ਜਾਂਦੇ ਹਨ, ਉਨ੍ਹਾਂ ਬਾਰੇ ਵੀ ਵਿਸਥਾਰ ’ਚ ਜਾਣਕਾਰੀ ਲੈਣ ਤੋਂ ਇਲਾਵਾ ਹੜ੍ਹਾਂ ਕਾਰਨ ਐੱਫ.ਸੀ.ਆਈ ਅਤੇ ਬਾਕੀ ਹੋਰ ਖਰੀਦ ਏਜੰਸੀਆਂ ਦਾ ਕਿੰਨਾ ਨੁਕਸਾਨ ਹੋਇਆ ਅਤੇ ਇਸਦੇ ਹੱਲ ਅਤੇ ਇਸ ਨੂੰ ਕਿਵੇਂ ਸਹੀ ਕੀਤਾ ਜਾ ਸਕਦਾ ਹੈ, ਉਸ ਦੇ ਸਬੰਧ ਵਿਚ ਪੰਜਾਬ ਸੂਬੇ ਦੀ ਐੱਫ. ਸੀ. ਆਈ. ਦੀ ਕਮੇਟੀ ਅਤੇ ਬੋਰਡ ਦੀ ਸਾਰੀ ਮੈਬਰਸ਼ਿਪ ਗੁਰਦਾਸਪੁਰ ਵਲੋਂ ਜਾਣਕਾਰੀ ਲਈ ਗਈ ਹੈ।
ਚੇਅਰਮੈਨ ਘੁਬਾਇਆ ਨੇ ਦੱਸਿਆ ਕਿ ਇਸ ਤਰ੍ਹਾਂ ਹਰ ਜ਼ਿਲੇ ’ਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ, ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੂਡ ਏਜੰਸੀਆਂ ਐੱਫ. ਸੀ.ਆਈ, ਰਾਈਸ ਮਿੱਲਰ ਅਤੇ ਹੋਰ ਖਰੀਦ ਏਜੰਸੀਆਂ ਦੇ ਨਾਲ ਸਬੰਧਤ ਜੋ ਵੀ ਮੁਸ਼ਕਲ ਹੈ, ਉਨ੍ਹਾਂ ਦਾ ਜਲਦੀ ਤੋ ਜਲਦੀ ਹੱਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਫੂਡ ਏਜੰਸੀਆਂ ਦੀਆਂ ਜੋ ਵੀ ਮੰਗਾਂ ਨੇ ਉਨ੍ਹਾਂ ਦੀ ਇਕ ਹਫਤੇ ਅੰਦਰ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਾਂਗੇ ਤਾਂ ਕਿ ਉਹ ਵੀ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਬਾਰਡਰ ਏਰੀਆ ਦਾ ਜੋ ਨੁਕਸਾਨ ਹੋਇਆ ਹੈ ਉਸ ਸਬੰਧੀ ਵੀ ਕੇਂਦਰ ਸਰਕਾਰ ਤੋਂ ਕਿਸਾਨਾਂ ਦੇ ਲਾਭ ਅਤੇ ਉਨ੍ਹਾਂ ਦੀ ਹੋਰ ਰਾਹਤ ਲਈ ਮੰਗ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਉਨ੍ਹਾਂ ਦੀ ਸੇਵਾ ’ਚ ਮੌਜੂਦ ਹੈ ਅਤੇ ਕਿਸਾਨ ਮੁਸ਼ਕਲ ਆਉਣ ’ਤੇ ਉਨ੍ਹਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹਨ।
Read More : ਪੰਜਾਬ ‘ਚ ਫੇਸਲੈੱਸ ਆਰਟੀਓ ਸੇਵਾਵਾਂ ਸ਼ੁਰੂ

