snake bite

ਸੱਪ ਦੇ ਡੰਗਣ ਨਾਲ 2 ਬੱਚਿਆਂ ਦੀ ਹੋਈ ਮੌਤ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ : ਵਿਧਾਨ ਸਭਾ ਹਲਕਾ ਸੁਨਾਮ ਸ਼ਹਿਰ ’ਚ ਬਿਹਾਰ ਤੋਂ ਆਏ ਇਕ ਗਰੀਬ ਪਰਿਵਾਰ ਦੇ 2 ਬੱਚਿਆਂ ਦੀ ਸੱਪ ਦੇ ਡੰਗ ਮਾਰਨ ਨਾਲ ਮੌਤ ਹੋ ਗਈ।

ਇਸ ਸਬੰਧੀ ਵਿਜੇ ਪਾਸਵਾਨ, ਜੋ ਕਿ ਪਿੰਡ ਸਰੋਜਾ ਰਾਮਪੁਰ ਬਿਹਾਰ ਤੋਂ ਸੁਨਾਮ ’ਚ ਆ ਕੇ ਮਿਸਤਰੀ ਦਾ ਕੰਮ ਕਰਦੇ ਸੀ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ, ਉਨ੍ਹਾਂ ਨਾਂ ਦੇ ਵੱਡੇ ਬੇਟੇ ਆਕਾਸ਼ ਕੁਮਾਰ ਨੋ ਸਾਲ ਅਮਨ 7 ਸਾਲ ਦੇ ਸੱਪ ਦੇ ਡੰਗ ਮਾਰਨ ਨਾਲ ਮੌਤ ਹੋ ਗਈ, ਵਿਜੇ ਪਾਸਵਾਨ ਨੇ ਦੱਸਿਆ ਕਿ ਉਹ ਸਾਰੇ ਸੋ ਰਹੇ ਸੀ ਤਾਂ ਰਾਤ ਨੂੰ 3 ਵਜੇ ਸੱਪ ਨੇ ਇਕ ਬੱਚੇ ਦੇ ਕੰਨ੍ਹ ’ਤੇ ਅਤੇ ਦੂਜੇ ਬੱਚੇ ਦੇ ਢਿੱਡ ’ਤੇ ਡੰਗ ਮਾਰਿਆ ਅਤੇ ਉਨ੍ਹਾਂ ਨੇ ਸੱਪ ਨੂੰ ਉਹਨਾਂ ਦੇ ਆਲੇ ਦੁਆਲੇ ਦੇਖਿਆ।

ਉਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਬੱਚਿਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਇਕ ਬੱਚੇ ਨੂੰ ਸੰਗਰੂਰ ਅਤੇ ਦੂਜੇ ਬੱਚੇ ਨੂੰ ਪਟਿਆਲਾ ਲੈ ਜਾਇਆ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਜਿਨਾਂ ’ਚੋਂ 2 ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇਕ ਬੱਚਾ ਸਰਕਾਰੀ ਸਕੂਲ ’ਚ ਤੀਜੀ ਅਤੇ ਇਕ ਬੱਚਾ ਪਹਿਲੀ ’ਚ ਪੜ੍ਹਦਾ ਸੀ, ਇਸ ਮੌਕੇ ਸਾਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ।

Read More : ਯੂਨੀਫਾਈਡ ਸਿਟੀਜ਼ਨ ਪੋਰਟਲ ਨੂੰ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਬਣਨ ਜਾ ਰਿਹਾ ਪੰਜਾਬ

Leave a Reply

Your email address will not be published. Required fields are marked *