ਵੰਦੇ ਭਾਰਤ ਐਕਸਪ੍ਰੈਸ ਨੇ 5 ਬੱਚਿਆਂ ਨੂੰ ਟੱਕਰ ਮਾਰੀ
ਪੂਰਨੀਆ, 3 ਅਕਤੂਬਰ : ਅੱਜ ਸਵੇਰੇ ਬਿਹਾਰ ਵਿਚ ਦੁਸਹਿਰਾ ਮੇਲੇ ਤੋਂ ਵਾਪਸ ਆ ਰਹੇ 5 ਬੱਚਿਆਂ ਨੂੰ ਵੰਦੇ ਭਾਰਤ ਐਕਸਪ੍ਰੈਸ ਨੇ ਟੱਕਰ ਮਾਰ ਦਿੱਤੀ, ਉਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਲਗਭਗ 5 ਵਜੇ ਜਾਵਨਪੁਰ ਕਰਾਸਿੰਗ ਨੇੜੇ ਕਟਿਹਾਰ-ਜੋਗਬਨੀ ਰੇਲਵੇ ਲਾਈਨ ‘ਤੇ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੈਡੀਕਲ ਕਾਲਜ ਹਸਪਤਾਲ ਪੂਰਨੀਆ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਕਟਿਹਾਰ-ਜੋਗਬਨੀ ਰੇਲਵੇ ਲਾਈਨ ‘ਤੇ ਕਸਬਾ ਜਾਵਨਪੁਰ ਰੇਲਵੇ ਕਰਾਸਿੰਗ ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜੋਗਬਨੀ, ਅਰਰੀਆ ਤੋਂ ਦਾਨਾਪੁਰ, ਪਟਨਾ ਜਾ ਰਹੀ ਵੰਦੇ ਭਾਰਤ ਰੇਲ ਗੱਡੀ ਦੀ ਲਪੇਟ ਵਿਚ ਆਏ ਸਾਰੇ ਲੋਕ ਦੁਸਹਿਰਾ ਮੇਲੇ ਤੋਂ ਵਾਪਸ ਆ ਰਹੇ ਸਨ।
ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਪੂਰਨੀਆ ਜ਼ਿਲੇ ਦੇ ਬਨਮੰਖੀ ਬਲਾਕ ਦੇ ਚਾਂਦਪੁਰ ਭੰਗਾਹਾ ਦੇ ਵਸਨੀਕ ਵਜੋਂ ਹੋਈ ਹੈ। ਉਹ ਪੂਰਨੀਆ ਵਿਚ ਇੱਕ ਮਖਾਨਾ ਫੈਕਟਰੀ ਵਿੱਚ ਕੰਮ ਕਰਦੇ ਸਨ। ਘਟਨਾ ਸਥਾਨ ਤੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ।
ਘਟਨਾ ਤੋਂ ਬਾਅਦ ਪਹੁੰਚੀ ਕਸਬਾ ਪੁਲਿਸ ਸਟੇਸ਼ਨ ਅਤੇ ਆਰਪੀਐਫ ਟੀਮ ਦੇ ਅਨੁਸਾਰ ਕਿਸ਼ੋਰ ਦੁਸਹਿਰਾ ਮੇਲੇ ਵਿੱਚ ਸ਼ਾਮਲ ਹੋਣ ਲਈ ਕਸਬਾ ਆਏ ਸਨ। ਰੇਲਵੇ ਪੁਲਿਸ ਸਟੇਸ਼ਨ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
Read More : ਭਾਰਤ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਦਿੱਤੀ ਮਨਜ਼ੂਰੀ