ਰਾਸ਼ਿਦ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਹ ਸੁਰੱਖਿਅਤ : ਜੇਲ ਅਧਿਕਾਰੀ
ਦਿੱਲੀ, 7 ਸਤੰਬਰ : ਦਿੱਲੀ ਦੀ ਤਿਹਾੜ ਜੇਲ ਵਿਚ ਇਕ ਟਰਾਂਸਜੈਂਡਰ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਲੋਕ ਸਭਾ ਮੈਂਬਰ ਰਾਸ਼ਿਦ ਇੰਜੀਨੀਅਰ ‘ਤੇ ਹਮਲਾ ਹੋਇਆ। ਜੇਲ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਿਦ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਹ ਸੁਰੱਖਿਅਤ ਹੈ।
ਦੂਜੇ ਪਾਸੇ ਰਾਸ਼ਿਦ ਦੀ ਪਾਰਟੀ ਅਵਾਮੀ ਇੱਤੇਹਾਦ ਨੇ ਪ੍ਰੈੱਸ ਕਾਨਫਰੰਸ ਵਿਚ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਜੇਲ ਵਿਚ ਰਾਸ਼ਿਦ ਨੂੰ ਮਾਰਨ ਦੀ ਸਾਜ਼ਿਸ਼ ਹੈ। ਕਸ਼ਮੀਰੀ ਕੈਦੀਆਂ ‘ਤੇ ਇੱਕ ਪੈਟਰਨ ਅਨੁਸਾਰ ਜੇਲ੍ਹ ਦੇ ਅੰਦਰ ਹਮਲਾ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਜੇਲ੍ਹ ਦੇ ਅੰਦਰ ਬਹੁਤ ਸਾਰੇ ਕਸ਼ਮੀਰੀਆਂ ‘ਤੇ ਹਮਲੇ ਹੋਏ ਸਨ। ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਰਸ਼ੀਦ ‘ਤੇ ਹਮਲੇ ਤੋਂ ਪਹਿਲਾਂ ਉਸ ਅਤੇ ਟਰਾਂਸਜੈਂਡਰ ਕੈਦੀ ਵਿਚਕਾਰ ਲੰਬੀ ਬਹਿਸ ਹੋਈ ਸੀ। ਵੱਖਵਾਦੀ ਨੇਤਾ ਰਸ਼ੀਦ 2019 ਤੋਂ ਯੂਏਪੀਏ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਦੇ ਬੈਰਕ ਨੰਬਰ-3 ਵਿਚ ਬੰਦ ਹੈ। ਉਸ ਨੂੰ ਸੰਸਦ ਦੇ ਪਿਛਲੇ ਮਾਨਸੂਨ ਸੈਸ਼ਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।
Read More : ਨਸ਼ਾ ਸਮੱਗਲਰਾਂ ਖਿਲਾਫ ਪੁਲਸ ਦੀ ਵੱਡੀ ਕਾਰਵਾਈ