ਕਿਹਾ-ਇਸ ਧਮਕੀ ਨੂੰ ਕੋਈ ਮਜ਼ਾਕ ਨਾ ਸਮਝੀ
ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ। ਪੰਜਾਬੀ ਗਾਇਕ ਨੂੰ ਧਮਕੀ ਭਰਿਆ ਮੈਸੇਜ ਇਕ ਵਿਦੇਸ਼ ਨੰਬਰ ਤੋਂ ਭੇਜਿਆ ਗਿਆ ਹੈ। ਮੈਸੇਜ ਵਿਚ ਲਿਖਿਆ ਗਿਆ ਹੈ ਕਿ ‘ਤਿਆਰੀ ਕਰ ਲੈ ਮੇਰੇ ਪੁੱਤ ਤੇਰਾ ਟਾਈਮ ਆ ਗਿਆ ਹੈ, ਚਾਹੇ ਤੇਰੀ ਜਨਾਨੀ ਹੋਵੇ, ਚਾਹੇ ਤੇਰਾ ਬੱਚਾ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪੁੱਤ ਤੇਰਾ ਨੰਬਰ ਲਾਉਣਾ ਹੈ। ਧਮਕੀ ’ਚ ਇਹ ਵੀ ਕਿਹਾ ਗਿਆ ਕਿ ਇਹ ਨਾ ਸੋਚੀ ਕਿ ਧਮਕੀ ਦਾ ਮਜ਼ਾਕ ਕੀਤਾ, ਦੇਖੀ ਚੱਲ ਤੇਰੇ ਨਾਲ ਹੋਣਾ ਕੀ ਹੈ। ਇਸ ਧਮਕੀ ਨੂੰ ਕੋਈ ਮਜ਼ਾਕ ਨਾ ਸਮਝੀ।
ਇਸ ਧਮਕੀ ਤੋਂ ਬਾਅਦ ਮਨਕੀਰਤ ਨੇ ਪੰਜਾਬ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਗਾਇਕ ਨੂੰ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ। ਜੇਲ ’ਚ ਬੰਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਦਵਿੰਦਰ ਬੰਬੀਹਾ ਵੱਲੋਂ ਮਨਕੀਰਤ ਨੂੰ ਧਮਕੀ ਦਿੱਤੀ ਗਈ।