ਭਾਖੜਾ ਡੈਮ ਦੇ ਫਲੱਡ ਗੇਟ ਦੂਜੇ ਦਿਨ ਵੀ ਖੁੱਲ੍ਹੇ ਰਹੇ
ਨੰਗਲ, 21 ਅਗਸਤ : ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਗੋਬਿੰਦ ਸਾਗਰ ਝੀਲ ਵਿਚ ਲਗਾਤਾਰ ਪਾਣੀ ਵੱਧਣ ਕਾਰਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1666 ਫੁੱਟ ’ਤੇ ਪਹੁੰਚ ਗਿਆ ਹੈ, ਜਦੋਂ ਕਿ ਬੀਤੇ ਸਾਲ ਇਹ ਅੰਕੜਾ ਮਹਿਜ 1632 ਫੁੱਟ ਸੀ। ਲਗਾਤਾਰ ਪਾਣੀ ’ਚ ਹੋ ਰਹੇ ਵਾਧੇ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਲਗਾਤਾਰ ਦੂਜੇ ਦਿਨ ਵੀ ਖੁੱਲ੍ਹੇ ਰਹੇ।
ਜ਼ਿਕਰਯੋਗ ਹੈ ਕਿ ਭਾਖੜਾ ਡੈਮ ਵਿੱਚ 1680 ਫੁੱਟ ਤੱਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਸਵੇਰ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ।
ਦੂਜੇ ਪਾਸੇ ਇਲਾਕੇ ਵਿਚ ਵਹਿ ਰਹੀ ਸੁਵਾਂ ਨਦੀ ਵਿਚ ਵੱਡੀ ਮਾਤਰਾ ਵਿਚ ਪਾਣੀ ਆ ਰਿਹਾ ਹੈ, ਜਿਸ ਨਾਲ ਸਥਾਨਕ ਲੋਕਾਂ ਦੀ ਚਿੰਤਾ ਵੱਧ ਰਹੀ ਹੈ। ਭਾਖੜਾ ਡੈਮ ਤੋਂ 40392 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। 12,500 ਕਿਊਸਿਕ ਨੰਗਲ ਹਾਈਡਲ ਚੈਨਲ ਵਿੱਚ, 10150 ਆਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ ਅਤੇ ਸਿਰਫ 20650 ਕਿਊਸਿਕ ਨੰਗਲ ਹੈੱਡ ਵਰਕਸ ਰਾਹੀਂ ਸਤਲੁਜ ਦੀ ਮੁੱਖ ਨਦੀ ਵਿੱਚ ਛੱਡਿਆ ਗਿਆ ਹੈ।
ਮੰਤਰੀ ਬੈਂਸ ਵੱਲੋਂ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਨਿਰੀਖਣ ਕਰਨ ਦੇ ਹੁਕਮ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕ-ਸੁਰੱਖਿਆ ਅਤੇ ਤਿਆਰੀ ਯਕੀਨੀ ਬਣਾਉਣ ਲਈ ਨਿਯਮਤ ਜ਼ਮੀਨੀ ਪੱਧਰ ’ਤੇ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ।
Read More : ਸੁਖਜਿੰਦਰ ਪ੍ਰਿੰਸ ਨੂੰ ਅਹੁਦਿਆਂ ’ਤੇ ਬਣੇ ਰਹਿਣ ਲਈ ਅਦਾਲਤ ਤੋਂ ਮਿਲੀ ਰਾਹਤ