ਸੜਕ ਦੇ ਦੋਵੇਂ ਪਾਸੇ ਲੱਗਾ ਜਾਮ, ਰਾਹਤ ਕਾਰਜ ਜਾਰੀ
ਸ੍ਰੀ ਕੀਰਤਪੁਰ ਸਾਹਿਬ, 19 ਅਗਸਤ : ਹਿਮਾਚਲ ਪ੍ਰਦੇਸ ਵਿਚ ਪੈ ਰਹੀ ਭਾਰੀ ਬਾਰਿਸ਼ ਕਾਰਨ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ਢਿਗਾਂ ਡਿੱਗਣ ਕਾਰਨ ਕਈ ਜਗ੍ਹਾਂ ਤੋਂ ਬੰਦ ਹੋ ਗਿਆ, ਜਿਸ ਕਾਰਨ ਸੜਕ ਤੇ ਦੋਵੇਂ ਪਾਸੇ ਜਾਮ ਲੱਗਾ ਹੋਇਆ ਹੈ। ਪ੍ਰਸ਼ਾਸ਼ਨ ਵਲੋਂ ਰਾਹਤ ਕਾਰਜ ਜਾਰੀ ਹਨ।
ਜਾਣਕਾਰੀ ਮੁਤਾਬਕ ਸਵਾਰਘਾਟ ਦੇ ਸਮਲੇਟੂ ਨਜ਼ਦੀਕ ਪਹਾੜੀ ਦਾ ਇਕ ਵੱਡਾ ਹਿੱਸਾ ਸੜਕ ਉਤੇ ਆ ਡਿੱਗਾ, ਜਿਸ ਕਾਰਨ ਇਕ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਸ ਤੋਂ ਅੱਗੇ ਮੰਡੀ ਦੇ ਨਜ਼ਦੀਕ ਸੜਕ ਉਤੇ ਵੱਡੇ-ਵੱਡੇ ਪੱਥਰ ਆ ਡਿੱਗੇ, ਜਿਸ ਨਾਲ ਸੜਕ ਦੇ ਦੋਵੇਂ ਪਾਸੇ ਵੱਡਾ ਜਾਮ ਲੱਗ ਗਿਆ।
ਇਸ ਦੌਰਾਨ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਹਨ ਰਾਹਤ ਕਾਰਜ ਜਾਰੀ ਹਨ। ਸ੍ਰੀ ਕੀਰਤਪੁਰ ਸਾਹਿਬ ਤੋਂ ਮੰਡੀ ਤੱਕ ਤਿੰਨ ਚਾਰ ਜਗ੍ਹਾ ਤੇ ਰਸਤਾ ਬੰਦ ਪਿਆ ਹੈ।
Read More : ਪੁਲਸ ਨੇ ਢੇਹਾ ਬਸਤੀ ’ਚ ਚਲਾਇਆ ਕਈ ਘੰਟੇ ਸਰਚ ਆਪ੍ਰੇਸ਼ਨ, 2 ਹਿਰਾਸਤ ’ਚ