ਯੈਲੋ ਲਾਈਨ ਮੈਟਰੋ ਦਾ ਵੀ ਕੀਤਾ ਉਦਘਾਟਨ
ਬੈਂਗਲੁਰੂ , 10 ਅਗਸਤ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਦੌਰੇ ’ਤੇ ਹਨ। ਉਨ੍ਹਾਂ ਨੇ ਬੈਂਗਲੁਰੂ ਦੇ ਕੇ. ਐੱਸ. ਆਰ. ਰੇਲਵੇ ਸਟੇਸ਼ਨ ’ਤੇ 3 ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ’ਚ ਬੈਂਗਲੁਰੂ ਤੋਂ ਬੇਲਗਾਮ, ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਅਤੇ ਨਾਗਪੁਰ (ਅਜਨੀ) ਤੋਂ ਪੁਣੇ ਤੱਕ ਚੱਲਣ ਵਾਲੀਆਂ ਟ੍ਰੇਨਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੈਂਗਲੁਰੂ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਇਕ ਝਲਕ ਪਾਉਣ ਲਈ ਸੜਕ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸ ਦੌਰਾਨ ਯੈਲੋ ਲਾਈਨ ਮੈਟਰੋ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਰਵੀ ਰੋਡ (ਰਾਗੀਗੁੱਡਾ) ਤੋਂ ਇਲੈਕਟ੍ਰਾਨਿਕ ਸਿਟੀ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਵੀ ਕੀਤੀ। ਇਸਦੀ ਲੰਬਾਈ 19.15 ਕਿਲੋਮੀਟਰ ਹੈ ਅਤੇ ਇਸ ਵਿਚ 16 ਸਟੇਸ਼ਨ ਹਨ। ਇਸ ਪ੍ਰੋਜੈਕਟ ’ਤੇ ਲਗਭਗ 7,160 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਹ ਹਾਈ-ਸਪੀਡ ਟ੍ਰੇਨਾਂ ਯਾਤਰੀਆਂ ਨੂੰ ਇੱਕ ਤੇਜ਼, ਆਰਾਮਦਾਇਕ ਅਤੇ ਆਧੁਨਿਕ ਯਾਤਰਾ ਅਨੁਭਵ ਪ੍ਰਦਾਨ ਕਰਨਗੀਆਂ ਅਤੇ ਯਾਤਰਾ ਦੇ ਸਮੇਂ ਨੂੰ ਕਾਫ਼ੀ ਘਟਾ ਦੇਣਗੀਆਂ।
ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।
ਆਪ੍ਰੇਸ਼ਨ ਸਿੰਦੂਰ ਨਾਲ ਪਾਕਿ ਗੋਡੇ ਟੇਕਣ ਲਈ ਮਜ਼ਬੂਰ ਹੋਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਦੂਰ ’ਚ ਭਾਰਤੀ ਸੈਨਿਕਾਂ ਦੀ ਅੱਤਵਾਦੀਆਂ ਅਤੇ ਪਾਕਿਸਤਾਨ ਨੂੰ ਗੋਡਿਆਂ ਭਾਰ ਕਰਨ ਦੀ ਤਾਕਤ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਇਸਦੀ ਸਫਲਤਾ ਪਿੱਛੇ ਸਾਡੀ ਤਕਨਾਲੋਜੀ ਅਤੇ ਮੇਕ ਇਨ ਇੰਡੀਆ ਦੀ ਤਾਕਤ ਹੈ। ਇਸ ’ਚ ਬੈਂਗਲੁਰੂ ਦੇ ਨੌਜਵਾਨਾਂ ਨੇ ਵੀ ਬਹੁਤ ਯੋਗਦਾਨ ਪਾਇਆ ਹੈ। ਮੋਦੀ ਨੇ ਕਿਹਾ ਕਿ ਬੈਂਗਲੁਰੂ ਦੁਨੀਆ ’ਚ ਇਕ ਵੱਡੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡਾ ਉਦੇਸ਼ ਮੇਕ ਇਨ ਇੰਡੀਆ ਵਿਚ ਬੈਂਗਲੁਰੂ ਦੀ ਮੌਜੂਦਗੀ ਨੂੰ ਹੋਰ ਵਧਾਉਣਾ ਹੈ। ਅਸੀਂ ਉਦੋਂ ਹੀ ਅੱਗੇ ਵਧਾਂਗੇ ਜਦੋਂ ਸਾਡੇ ਸ਼ਹਿਰ ਤੇਜ਼ ਅਤੇ ਆਧੁਨਿਕ ਹੋਣਗੇ। ਬੈਂਗਲੁਰੂ ਦੀ ਪਹਿਚਾਣ ਦੁਨੀਆ ਦੇ ਇਕ ਵੱਡੇ ਸ਼ਹਿਰ ਵਜੋਂ ਹੈ। ਸਾਡਾ ਉਦੇਸ਼ ਮੇਕ ਇਨ ਇੰਡੀਆ ’ਚ ਬੈਂਗਲੁਰੂ ਦੀ ਮੌਜੂਦਗੀ ਨੂੰ ਹੋਰ ਵਧਾਉਣਾ ਹੈ। ਅਸੀਂ ਉਦੋਂ ਹੀ ਅੱਗੇ ਵਧਾਂਗੇ ਜਦੋਂ ਸਾਡੇ ਸ਼ਹਿਰ ਫਾਸਟ ਅਤੇ ਆਧੁਨਿਕ ਹੋਣਗੇ।
Read More : ਭਰਤੀ ਕਮੇਟੀ ਮੈਂਬਰਾਂ ਦੀ ਸਮੂਹ ਡੈਲੀਗੇਟਾਂ ਨੂੰ ਅਪੀਲ