ਰਾਜਾ ਰਾਜੇਂਦਰ ਚੋਲ-1 ਦੀ ਜਲ ਸੈਨਾ ਮੁਹਿੰਮ ਦੀ 1,000ਵੀਂ ਵਰ੍ਹੇਗੰਢ ਨੂੰ ਕੀਤਾ ਸਮਰਪਿਤ
ਨਵੀਂ ਦਿੱਲੀ, 2 ਅਗਸਤ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾਕੋਂਡਾਚੋਲਪੁਰਮ ਵਿੱਚ ਰਾਜਾ ਰਾਜੇਂਦਰ ਚੋਲਾ ਪਹਿਲੇ ਦੀ ਜਲ ਸੈਨਾ ਮੁਹਿੰਮ ਦੀ 1000ਵੀਂ ਵਰ੍ਹੇਗੰਢ ਦੇ ਮੌਕੇ ’ਤੇ 1000 ਰੁਪਏ ਦਾ ਇੱਕ ਵਿਸ਼ੇਸ਼ ਸਿੱਕਾ ਜਾਰੀ ਕੀਤਾ। ਇਹ ਇਤਿਹਾਸਕ ਸਿੱਕਾ ਗੰਗਾਕੋਂਡਾਚੋਲਪੁਰਮ ਵਿਕਾਸ ਪ੍ਰੀਸ਼ਦ ਟਰੱਸਟ ਦੇ ਪ੍ਰਧਾਨ ਆਰ. ਕੋਮਗਨ ਦੀ ਮੰਗ ’ਤੇ ਜਾਰੀ ਕੀਤਾ ਗਿਆ ਸੀ।
ਆਰ. ਕੋਮਗਨ ਨੇ ਇਸ ਸਿੱਕੇ ਦਾ ਡਿਜ਼ਾਈਨ ਵੀ ਤਿਆਰ ਕੀਤਾ ਸੀ ਅਤੇ ਇਸਨੂੰ ਕੇਂਦਰ ਨੂੰ ਭੇਜਿਆ ਸੀ, ਜਿਸਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸ ਵਿਸ਼ੇਸ਼ ਸਿੱਕੇ ’ਚ ਰਾਜਾ ਰਾਜੇਂਦਰ ਚੋਲ ਪਹਿਲੇ ਦੀ ਘੋੜਸਵਾਰੀ ਦੀ ਤਸਵੀਰ ਅਤੇ ਪਿਛਲੇ ਪਾਸੇ ਇੱਕ ਕਿਸ਼ਤੀ ਦੀ ਤਸਵੀਰ ਹੈ, ਜੋ ਉਨ੍ਹਾਂ ਦੀ ਜਲ ਸੈਨਾ ਸ਼ਕਤੀ ਦਾ ਪ੍ਰਤੀਕ ਹੈ।
ਇਹ ਮਹੱਤਵਪੂਰਨ ਸਿੱਕਾ ਪ੍ਰਾਪਤ ਕਰਨ ਵਾਲਿਆਂ ਵਿੱਚ ਟਰਾਂਸਪੋਰਟ ਮੰਤਰੀ ਐਸ.ਐਸ. ਸ਼ਿਵਸ਼ੰਕਰ, ਤਾਮਿਲਨਾਡੂ ਦੇ ਵਿੱਤ ਮੰਤਰੀ ਥੰਗਮ ਥੇਨਾਰਾਸੂ ਅਤੇ ਵੀ. ਸੀ. ਕੇ. ਨੇਤਾ ਥੋਲ. ਤਿਰੂਮਾਵਲਾਵਨ ਵੀ ਸ਼ਾਮਲ ਸਨ।
Read More : ਪਿਓ-ਪੁੱਤ ਨੇ ਇਕ ਨੂੰ ਮਾਰਿਆ, ਦੂਜਾ ਜ਼ਖਮੀ