ਪੁਲਸ ਨੇ 15 ਬੈਟਰੀਆਂ ਅਤੇ ਇਨੋਵਾ ਕੀਤੀ ਬਰਾਮਦ : ਐੱਸ. ਐੱਸ. ਪੀ. ਵਰੁਣ ਸ਼ਰਮਾ
ਪਟਿਆਲਾ, 11 ਸਤੰਬਰ : ਜ਼ਿਲਾ ਪਟਿਆਲਾ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦੀ ਅਗਵਾਈ ਹੇਠ ਮੋਬਾਈਲ ਟਾਵਰਾਂ ਦੀਆਂ ਬੈਟਰੀਆਂ ਅਤੇ ਕਾਰਡ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਇਕ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ’ਚ ਕੁਲਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਰੂੜੇਕੇ ਕਲਾਂ ਜ਼ਿਲਾ ਬਰਨਾਲਾ, ਕੁਲਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਰਾਮਗੜ੍ਹ ਜ਼ਿਲਾ ਹਨੁੂੰਮਾਨਗੜ੍ਹ ਰਾਜਸਥਾਨ, ਰਮਨਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਹਿੰਦੂਪੁਰ ਜ਼ਿਲਾ ਫਤਿਹਗੜ੍ਹ ਸਾਹਿਬ, ਸੁਖਵੀਰ ਸਿੰਘ ਪੁੱਤਰ ਗੁਰਮੁੇਲ ਸਿੰਘ ਵਾਸੀ ਗੁਰਦਾਸ ਪੱਤੀ ਪਿੰਡ ਰਾਉਕੇ ਕਲਾਂ ਜ਼ਿਲਾ ਮੋਗਾ, ਚਮਕੋਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਟੇਸ਼ਨ ਬਸਤੀ ਭੁੱਚੋ ਮੰਡੀ ਬਠਿੰਡਾ, ਰਾਜਵਿੰਦਰ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਪਿੰਡ ਵਾੜਾ ਭਾਈਕਾ ਜ਼ਿਲਾ ਫਰੀਦਕੋਟ, ਅਮਜਦ ਖਾਨ ਪੁੱਤਰ ਬੀਰਬਲ ਖਾਨ ਵਾਸੀ ਤਲਵੰਡੀ ਪੱਟੀ ਹੰਡਿਆਇਆ ਜ਼ਿਲਾ ਬਰਨਾਲਾ, ਅਣਪਛਾਤਾ ਵਿਅਕਤੀ ਵਾਸੀ ਹੰਡੇਸਰਾ ਜ਼ਿਲਾ ਮੋਹਾਲੀ, ਰਵੀ ਅਤੇ 3-4 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ’ਚੋਂ 6 ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 15 ਟਾਵਰਾਂ ਦੀਆਂ ਬੈਟਰੀਆਂ ਅਤੇ ਇਕ ਇਨੋਵਾ ਗੱਡੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਪਸਿਆਣਾ ਦੇ ਕੋਲ ਪਾਸ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਮੋਬਾਈਲ ਟਾਵਰਾਂ ਤੋਂ ਬੈਟਰੀਆ ਅਤੇ ਕਾਰਡ ਚੋਰੀ ਕਰਦੇ ਹਨ। ਪੁਲਸ ਦੀ ਸੂਚਨਾ ਦੇ ਮੁਤਾਬਕ ਪਹਿਲਾਂ 2 ਵਿਅਕਤੀ ਮੋਟਰਸਾਈਕਲਾਂ ’ਤੇ ਰੈਕੀ ਕਰਦੇ ਸਨ ਅਤੇ ਫਿਰ ਇਨੋਵਾ ’ਚ ਸਾਮਾਨ ਚੋਰੀ ਕਰ ਕੇ ਲੈ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਆਪਣੇ ਕੋਲ ਨਾਜਾਇਜ਼ ਅਸਲਾ ਵੀ ਰੱਖਦੇ ਹਨ। ਚੋਰੀ ਕਰਨ ਤੋਂ ਬਾਅਦ ਇਹ ਚੋਰੀ ਦਾ ਸਾਮਾਨ ਅਮਜਦ ਖਾਨ ਅਤੇ ਅਣਪਛਾਤੇ ਵਿਅਕਤੀ ਵਾਸੀ ਹੰਡੇਸਰਾ ਜ਼ਿਲਾ ਮੋਹਾਲੀ ਨੂੰ ਵੇਚ ਦਿੰਦੇ ਹਨ, ਜਦੋਂ ਪੁਲਸ ਨੂੰ ਸੂਚਨਾ ਮਿਲੀ ਕਿ ਇਹ ਵਿਅਕਤੀ ਇਨੋਵਾ ਗੱਡੀ ਸਮੇਤ ਪਿੰਡ ਖੇੜੀ ਗੁਜਰਾਂ ਦੀ ਬੀੜ ’ਚ ਖੜ੍ਹੇ ਹਨ, ਪੁਲਸ ਨੇ ਰੇਡ ਕਰ ਕੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 15 ਮੋਬਾਈਲ ਟਾਵਰਾਂ ਦੀਆਂ ਬੈਟਰੀਆਂ ਬਰਾਮਦ ਕੀਤੀਆਂ।
ਐੱਸ. ਐੱਸ. ਪੀ. ਨੇ ਦੱਸਿਆ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਹੋਰ ਵੀ ਡੁੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Read More : ਸੰਦੀਪ ਸਿੰਘ ਨੇ ਜੇਲ ’ਚ ਬੰਦ ਸਾਬਕਾ ਪੁਲਸ ਅਧਿਕਾਰੀਆਂ ’ਤੇ ਕੀਤਾ ਹਮਲਾ